ਵਾਅਦਿਆਂ ਤੋਂ ਵਿਸ਼ਵਾਸ਼ ਉੱਠਣ ਦੀ ਗੱਲ ਕਰਦਾ ਹੈ ਸਰਦੂਲ ਸਿਕੰਦਰ ਦਾ ਨਵਾਂ ਗੀਤ 'ਮੇਰਾ ਦਿਲ' By Shaminder 25 Jun 2019 | Updated On 25 Jun 2019 11:23 IST in Punjabi Buzz latest songs New Update Advertisment ਸਰਦੂਲ ਸਿਕੰਦਰ ਨਵਾਂ ਗੀਤ 'ਮੇਰਾ ਦਿਲ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ ਜਦਕਿ ਇਸ ਗੀਤ ਨੂੰ ਰਮਜ਼ ਮਿਊਜ਼ਿਕ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਸਰਦੂਲ ਸਿਕੰਦਰ ਦਾ ਇਹ ਗੀਤ ਸੈਗ ਸੌਂਗ ਹੈ । ਇਸ ਗੀਤ 'ਚ ਸਰਦੂਲ ਸਿਕੰਦਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਵਾਅਦਿਆਂ ਤੋਂ ਯਕੀਨ ਟੁੱਟ ਜਾਂਦਾ ਹੈ ਤਾਂ ਚਾਹੁੰਦੇ ਹੋਏ ਵੀ ਦੋ ਦਿਲ ਇੱਕਠੇ ਨਹੀਂ ਹੋ ਸਕਦੇ । ਹੋਰ ਵੇਖੋ :ਬੱਬੂ ਮਾਨ ਅਤੇ ਸਰਦੂਲ ਸਿਕੰਦਰ ਕੀ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ ! Advertisment ਕਿਉਂਕਿ ਵਿਸ਼ਵਾਸ਼ ਬਹੁਤ ਵੱਡੀ ਚੀਜ਼ ਹੁੰਦੀ ਹੈ । ਜਦੋਂ ਕਿਸੇ ਦਾ ਵਿਸ਼ਵਾਸ਼ ਟੁੱਟ ਜਾਂਦਾ ਹੈ ਤਾਂ ਫਿਰ ਦੁਬਾਰਾ ਉਹੋ ਜਿਹਾ ਵਿਸ਼ਵਾਸ਼ ਨਹੀਂ ਬਣਦਾ ।ਦੋ ਪਿਆਰ ਕਰਨ ਵਾਲਿਆਂ ਦੇ ਪਿਆਰ ਦਰਮਿਆਨ ਜੇ ਇੱਕ ਵਾਰ ਖਾਈ ਪੈ ਜਾਵੇ ਤਾਂ ਉਹ ਕਦੇ ਵੀ ਭਰ ਨਹੀਂ ਸਕਦੀ ਅਤੇ ਜੇ ਉਸ ਨੂੰ ਜੋੜਨ ਦੀ ਕੋਸ਼ਿਸ਼ ਵੀ ਕਰੀਏ ਤਾਂ ਉਸ 'ਚ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ । sardool sikander ਰਹੀਮ ਸਾਹਿਬ ਨੇ ਵੀ ਆਪਣੇ ਦੋਹੇ 'ਚ ਪ੍ਰੇਮ ਦੀ ਗੱਲ ਕਰਦਿਆਂ ਹੋਇਆਂ ਕਿਹਾ ਹੈ ਕਿ "ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ ਟੂਟੇ ਸੇ ਫਿਰ ਨਾ ਜੁੜੇ,ਜੁੜੇ ਗਾਂਠ ਪੜ ਜਾਏ" । ਸੋ ਸਰਦੂਲ ਸਿਕੰਦਰ ਨੇ ਵੀ ਆਪਣੇ ਇਸ ਨਵੇਂ ਗੀਤ 'ਚ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । sardool sikander new song #singer #new-song #mera-dil #sardool-sikander Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article