ਨਿਸ਼ਾ ਬਾਨੋ ਆਪਣੇ ਨਵੇਂ ਗੀਤ ‘ਜਾਨੂੰ’ ਦੇ ਨਾਲ ਹੋਏ ਹਾਜ਼ਰ, ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Written by  Shaminder   |  April 29th 2020 11:13 AM  |  Updated: April 29th 2020 11:13 AM

ਨਿਸ਼ਾ ਬਾਨੋ ਆਪਣੇ ਨਵੇਂ ਗੀਤ ‘ਜਾਨੂੰ’ ਦੇ ਨਾਲ ਹੋਏ ਹਾਜ਼ਰ, ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਨਿਸ਼ਾ ਬਾਨੋ ਆਪਣੇ ਨਵੇਂ ਗੀਤ ‘ਜਾਨੂੰ’ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ‘ਚ ਉਨ੍ਹ੍ਹਾਂ ਨੇ ਇੱਕ ਕੁੜੀ ਦੇ ਦਿਲ ਦੇ ਭਾਵਾਂ ਨੂੰ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੀਆਂ ਖਵਾਇਸ਼ਾਂ ਨੂੰ ਆਪਣੇ ਦਿਲਬਰ ਦੇ ਅੱਗੇ ਬਿਆਨ ਕਰਦੀ ਹੈ । ਇੱਕ ਕੁੜੀ ਨੂੰ ਆਪਣੇ ਪਤੀ ਜਾਂ ਪ੍ਰੇਮੀ ਤੋਂ ਇਹੀ ਆਸ ਹੁੰਦੀ ਹੈ ਕਿ ਉਹ ਉਸ ਦੀ ਹਰ ਖਹਾਇਸ਼ ਨੂੰ ਪੂਰਾ ਕਰੇ ।

https://www.instagram.com/p/B_hfEjMBew5/

ਪਰ ਕਈ ਵਾਰ ਇਨਸਾਨ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਉਹ ਖਹਾਇਸ਼ਾਂ ਪੂਰੀਆਂ ਨਹੀਂ ਕਰ ਪਾਉਂਦਾ।ਪਰ ਇਸ ਦੇ ਬਾਵਜੂਦ ਉਹ ਆਪਣੀ ਪਤਨੀ ਨੂੰ ਕਦੇ ਵੀ ਨਾਰਾਜ਼ ਨਹੀਂ ਕਰਦਾ । ਗੀਤ ਦੇ ਬੋਲ ਜੱਸ ਸਾਂਪਲਾ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਕੇਵੀ ਸਿੰਘ ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਬਰਿੰਦਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ।

https://www.instagram.com/p/B_eGIw9h5Vg/

ਇਸ ਗੀਤ ‘ਚ ਸਿੱਧੇ ਸਾਦੇ ਪੇਂਡੂ ਜੱਟ ਅਤੇ ਸ਼ਹਿਰ ਦੇ ਮੁੰਡੇ ਦੀ ਜ਼ਿੰਦਗੀ ਨੂੰ ਬਾਖੂਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਬਲੈਕ ਪੁਆਇੰਟ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਨਿਸ਼ਾ ਬਾਨੋ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਦੇ ਨਾਲ-ਨਾਲ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਨੇ ਅਤੇ ਹਰ ਦੂਜੀ ਫ਼ਿਲਮ ‘ਚ ਨਜ਼ਰ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network