ਜਸਬੀਰ ਜੱਸੀ ਦਾ ਨਵਾਂ ਗਾਣਾ ‘ਮੇਰੀ ਚੰਨੋ’ ਬਣਿਆ ਹਰ ਇੱਕ ਦੀ ਪਹਿਲੀ ਪਸੰਦ, ਰਿਲੀਜ਼ ਹੁੰਦੇ ਹੀ ਲੱਖਾਂ ’ਚ ਪਹੁੰਚੇ ਵੀਵਰਜ਼

Written by  Rupinder Kaler   |  December 19th 2019 10:53 AM  |  Updated: December 19th 2019 10:53 AM

ਜਸਬੀਰ ਜੱਸੀ ਦਾ ਨਵਾਂ ਗਾਣਾ ‘ਮੇਰੀ ਚੰਨੋ’ ਬਣਿਆ ਹਰ ਇੱਕ ਦੀ ਪਹਿਲੀ ਪਸੰਦ, ਰਿਲੀਜ਼ ਹੁੰਦੇ ਹੀ ਲੱਖਾਂ ’ਚ ਪਹੁੰਚੇ ਵੀਵਰਜ਼

ਜਸਬੀਰ ਜੱਸੀ ਦਾ ਨਵਾਂ ਗਾਣਾ ‘ਮੇਰੀ ਚੰਨੋ’ ਰਿਲੀਜ਼ ਹੋ ਗਿਆ ਹੈ । ਜੱਸੀ ਦੇ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ । ਜੱਸੀ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੱਸੀ ਇਸ ਗਾਣੇ ਵਿੱਚ ਪਹਿਲੀ ਵਾਰ ਰੈਪ ਨੂੰ ਸ਼ਾਮਿਲ ਕੀਤਾ ਗਿਆ ਹੈ । ਇਹ ਗਾਣਾ ਪੰਜ ਵਾਰ ਗ੍ਰੈਮੀ ਪੁਰਸਕਾਰ ਜੇਤੂ ਜੈਫ ਭਾਸਕਰ ਨਾਲ ਮਿਲ ਕੇ ਬਣਾਇਆ ਗਿਆ ਹੈ ।

https://www.instagram.com/p/B6N18zhjANq/

ਇਸ ਗਾਣੇ ਨੂੰ ਤਿਆਰ ਕਰਨ ਵਿੱਚ ਜੱਸੀ ਨੂੰ ਲੱਗਪਗ ਡੇਢ ਸਾਲ ਦਾ ਸਮਾਂ ਲੱਗਾ ਹੈ ਕਿਉਂਕਿ ਜੈਫ ਭਾਸਕਰ ਕੁਝ ਹੋਰ ਗਾਇਕਾਂ ਨਾਲ ਕੰਮ ਵਿੱਚ ਰੁਝੇ ਹੋਏ ਸਨ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਸੀ ਤੇ ਜੈਫ ਭਾਸਕਰ ਨੇ ਮਿਲ ਕੇ ਲਿਖੇ ਹਨ ਤੇ ਗਾਣੇ ਦਾ ਸੰਗੀਤ ਜੈਫ ਭਾਸਕਰ ਨੇ ਹੀ ਤਿਆਰ ਕੀਤਾ ਹੈ ਤੇ ਵੀਡੀਓ Mehul Gadani ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ।

ਜੱਸੀ ਦਾ ਇਸ ਤੋਂ ਪਹਿਲਾਂ ਵੀ ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’ ਟਾਈਟਲ ਹੇਠ ਗਾਣਾ ਰਿਲੀਜ਼ ਹੋਇਆ ਸੀ । ਇਹ ਗਾਣਾ ਵੀ ਆਪਣੇ ਸਮੇਂ ਦਾ ਸੁਪਰਹਿੱਟ ਸੀ ਤੇ ਅੱਜ ਵੀ ਇਹ ਗਾਣਾ ਡੀਜੇ ਦੀ ਸ਼ਾਨ ਬਣਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network