ਐਕਟਰ ਆਲੋਕ ਨਾਥ ‘ਤੇ ਇੱਕ ਮਹੀਨੇ ਪਹਿਲਾ ਇੱਕ ਲੇਖਿਕਾ ਅਤੇ ਨਿਰਮਾਤਾ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਹਨ । ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਕਿ , ਮੀ ਟੂ ਦੇ ਤਹਿਤ ਲੱਗੇ ਇਲਜ਼ਾਮਾਂ ਤੋਂ ਬਾਅਦ ਅਲੋਕ ਨਾਥ ਨੂੰ ਸਿਨੇਮਾ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਬਰਖਾਸਤ ਕਰ ਦਿੱਤਾ ਗਿਆ ਹੈ ।ਐਸੋਸੀਏਸ਼ਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।
ਹੋਰ ਵੇਖੋ :ਫਿਲਮੀ ਅਦਾਕਾਰਾ ਕਾਜਲ ਅਗਰਵਾਲ ਨੂੰ ਸਟੇਜ ‘ਤੇ ਧੱਕੇ ਨਾਲ ਕੀਤਾ ਕਿੱਸ, ਦੋਖੋ ਵੀਡਿਓ

Alok Nath
ਇਸ ਟਵੀਟ ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਆਲੋਕ ਨਾਥ ਤੇ ਸਰੀਰਕ ਉਤਪੀੜਨ ਦੇ ਕਈ ਇਲਜ਼ਾਮ ਲੱਗੇ ਹਨ ਤੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਆਲੋਕ ਨੂੰ ਸੰਗਠਨ ਤੋਂ ਬਰਖਾਸਤ ਕੀਤਾ ਜਾਂਦਾ ਹੈ ।ਐਸੋਸੀਏਸ਼ਨ ਨਾਲ ਜੁੜੇ ਅਧਿਕਾਰੀ ਅਮਿਤ ਬਹਿਲ ਦਾ ਕਹਿਣਾ ਹੈ ਕਿ ਆਲੋਕ ਨਾਥ ਦੀ ਮੈਂਬਰਸ਼ਿਪ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਉਹ ਫਿਲਮ ਅਤੇ ਟੀਵੀ ਦੇ ਪ੍ਰੋਜੈਕਟਸ ਦਾ ਹਿੱਸਾ ਬਣ ਸਕਦੇ ਹਨ । ਨਿਰਦੇਸ਼ਕ ਆਪਣੇ ਰਿਸਕ ‘ਤੇ ਉਹਨਾਂ ਦੇ ਨਾਲ ਕੰਮ ਕਰ ਸਕਦੇ ਹਨ । ਭਵਿੱਖ ਵਿੱਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਐਸੋਸੀਏਸ਼ਨ ਇਸ ਲਈ ਜਵਾਬਦੇਹ ਨਹੀਂ ਹੋਵੇਗੀ ।
ਹੋਰ ਵੇਖੋ :ਨਿੱਕੇ-ਨਿੱਕੇ ਫੈਨਸ ਨਾਲ ਹਨੀ ਸਿੰਘ ਦੀ ਮਸਤੀ ,ਰੋਡ ‘ਤੇ ਖੜੇ ਹੋ ਕੇ ਖਿਚਵਾਈਆਂ ਤਸਵੀਰਾਂ
In view of the various allegations of sexual harassment and misconduct against Mr. Alok Nath, after due diligence and consideration, the Exec. Committee of #cintaa has decided to expel him from the Association. @sushant_says @renukashahane @FIA_actors @sagaftra @RichaChadha pic.twitter.com/tcNgooWLW6
— CINTAA_Official (@CintaaOfficial) November 13, 2018
ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 1990 ਦੇ ਦਹਾਕੇ ਦੀ ਮਸ਼ਹੂਰ ਲੇਖਿਕਾ ਅਤੇ ਨਿਰਮਾਤਾ ਵਿਨਤਾ ਨੰਦਾ ਨੇ ਆਲੋਕ ਨਾਥ ‘ਤੇ ਉਹਨਾਂ ਨਾਲ ਦੋ ਦਹਾਕੇ ਪਹਿਲਾਂ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ ।ਇਸ ਸਭ ਤੋਂ ਬਾਅਦ ਐਸੋਸੀਏਸ਼ਨ ਨੇ ਆਲੋਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਦੋਂ ਕਿ ਆਲੋਕ ਨਾਥ ਨੇ ਇਸ ਤਰ੍ਹਾਂ ਦਾ ਕੋਈ ਵੀ ਨੋਟਿਸ ਨਾ ਮਿਲਣ ਦੀ ਗੱਲ ਕਹੀ ਹੈ ।ਇਹਨਾਂ ਇਲਜ਼ਾਮਾਂ ਦੇ ਚਲਦੇ ਆਲੋਕ ਨਾਥ ਨੇ ਨੰਦਾ ਦੇ ਖਿਲਾਫ ਮਾਨ-ਹਾਨੀ ਦਾ ਇੱਕ ਮਾਮਲਾ ਵੀ ਦਰਜ਼ ਕਰਵਾਇਆ ਹੈ ।