ਮੀਆ ਖਲੀਫਾ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਖੀਮਪੁਰ ਖੀਰੀ ਵਿੱਚ ਵਾਪਰੀ ਖੂਨੀ ਘਟਨਾ ਦੀ ਕੀਤੀ ਨਿੰਦਾ

Written by  Rupinder Kaler   |  October 05th 2021 03:10 PM  |  Updated: October 05th 2021 03:10 PM

ਮੀਆ ਖਲੀਫਾ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਖੀਮਪੁਰ ਖੀਰੀ ਵਿੱਚ ਵਾਪਰੀ ਖੂਨੀ ਘਟਨਾ ਦੀ ਕੀਤੀ ਨਿੰਦਾ

ਹਾਲੀਵੁੱਡ ਦੇ ਕਈ ਸਿਤਾਰੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਆ ਰਹੇ ਹਨ । ਇਹਨਾਂ ਫ਼ਿਲਮੀ ਸਿਤਾਰਿਆਂ ਵੱਲੋਂ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਇਸ ਸਭ ਦੇ ਚਲਦੇ ਸਾਬਕਾ ਅਮਰੀਕਨ ਐਡਲਟ ਸਟਾਰ ਮੀਆ ਖਲੀਫਾ (Mia Khalifa) ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਮੀਆ ਖਲੀਫਾ (Mia Khalifa) ਨੇ ਆਪਣੇ ਇੰਸਟਾਗ੍ਰਾਮ ਤੇ ਲਖੀਮਪੁਰ ਖੀਰੀ (Lakhimpur Kheri) ਵਿੱਚ ਹੋਈ ਘਟਨਾ ਦੀ ਨਿੰਦਾ ਕੀਤੀ ਹੈ ।

ਹੋਰ ਪੜ੍ਹੋ :

ਨੱਟੂ ਕਾਕਾ ਦੀ ਮੌਤ ਤੋਂ ਬਾਅਦ ਟੱਪੂ ਨੇ ਦੱਸੀ ਉਹਨਾਂ ਦੀ ਆਖਰੀ ਇੱਛਾ, ਮੌਤ ਦੌਰਾਨ ਕਰਨਾ ਚਾਹੁੰਦੇ ਸਨ ਇਹ ਕੰਮ

ਉਸ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸ ਘਟਨਾ ਵਿੱਚ ਮਰਨ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕੇਂਦਰੀ ਮੰਤਰੀਆਂ ਅਤੇ ਵੱਖ ਵੱਖ ਸੂਬਿਆਂ ਵਿਚ ਭਾਜਪਾ ਸਰਕਾਰਾਂ ਤੇ ਆਗੂਆਂ ਦੇ ਸਮਾਗਮਾਂ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ।

ਇਸੇ ਕੜੀ ਤਹਿਤ ਕਿਸਾਨ ਖੀਮਪੁਰ ਖੀਰੀ ਵਿਚ ਆ ਰਹੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਸਨ। ਪਰ ਭਾਜਪਾ ਆਗੂਆਂ ਨਾਲ ਮੌਜੂਦ ਕੁਝ ਲੋਕਾਂ ਨੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਨਾਲ ਕੁਚਲ ਦਿੱਤਾ ਜਿਸ ਨਾਲ ਕਈ ਕਿਸਾਨ ਜ਼ਖਮੀ ਹੋ ਗਏ ਤੇ ਕਈ ਦੀ ਮੌਤ ਹੋ ਗਈ ।

 

View this post on Instagram

 

A post shared by Sonia Mann (@soniamann01)

ਉਧਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਕਹਿਣਾ ਹੈ ਕਿ ਕਿਸਾਨਾਂ ਵਿੱਚ ਸ਼ਾਮਿਲ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਕਾਫਿਲੇ ਉੱਤੇ ਹਮਲਾ ਕੀਤਾ ਸੀ। ਇਹ ਘਟਨਾ ਦਿੱਲੀ ਤੋਂ ਕਰੀਬ 452 ਕਿਲੋਮੀਟਰ ਅਤੇ ਲਖਨਊ ਤੋਂ 130 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਤਿਕੂਨੀਆਂ ਨਾਮੀ ਥਾਂ ਉੱਤੇ ਵਾਪਰੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network