ਪਾਕਿਸਤਾਨ 'ਚ ਸ਼ੋਅ ਕਰਨ ਤੋਂ ਬਾਅਦ ਵਿਵਾਦਾਂ 'ਚ ਆਏ ਮੀਕਾ ਸਿੰਘ ਦਾ ਇੱਕ ਹੋਰ ਵੀਡੀਓ ਹੋ ਰਿਹਾ ਖੂਬ ਵਾਇਰਲ, ਵੀਡੀਓ 'ਚ ਮੰਗੀ ਮਦਦ   

Written by  Rupinder Kaler   |  August 16th 2019 05:07 PM  |  Updated: August 16th 2019 05:07 PM

ਪਾਕਿਸਤਾਨ 'ਚ ਸ਼ੋਅ ਕਰਨ ਤੋਂ ਬਾਅਦ ਵਿਵਾਦਾਂ 'ਚ ਆਏ ਮੀਕਾ ਸਿੰਘ ਦਾ ਇੱਕ ਹੋਰ ਵੀਡੀਓ ਹੋ ਰਿਹਾ ਖੂਬ ਵਾਇਰਲ, ਵੀਡੀਓ 'ਚ ਮੰਗੀ ਮਦਦ   

ਪਾਕਿਸਤਾਨ ਦੇ ਕਰਾਚੀ ਵਿੱਚ ਗਾਣੇ ਗਾ ਕੇ ਵਿਵਾਦਾਂ ਵਿੱਚ ਆਏ ਗਾਇਕ ਮੀਕਾ ਸਿੰਘ ਨੂੰ ਅਚਾਨਕ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਯਾਦ ਆ ਗਈ ਹੈ । ਮੀਕਾ ਸਿੰਘ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਹ ਹੜ੍ਹ ਪੀੜਤਾਂ ਨੂੰ 5੦ ਘਰ ਬਣਵਾ ਕੇ ਦੇਣਗੇ ।

https://www.instagram.com/p/B1GBHczng4j/

ਇੱਥੇ ਹੀ ਬਸ ਨਹੀਂ ਮੀਕਾ ਸਿੰਘ ਇੱਕ ਐੱਨਜੀਓ ਨਾਲ ਮਿਲਕੇ ਸੀਐੱਮ ਫੰਡ ਵਿੱਚ 5 ਲੱਖ ਦੀ ਰਾਸ਼ੀ ਵੀ ਦਾਨ ਕਰਨਗੇ । ਇਸ ਵੀਡੀਓ ਵਿੱਚ ਮੀਕਾ ਸਿੰਘ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਕਰਾਚੀ ਦੇ ਜਿਸ ਪ੍ਰੋਗਰਾਮ ਵਿੱਚ ਗਾਣਾ ਗਾਉਣ ਪਹੁੰਚੇ ਸਨ ਉਸ ਵਿੱਚ ਖੂਫੀਆ ਏਜੰਸੀ ਆਈਐੱਸਆਈ ਦੇ ਕਈ ਆਲਾ ਅਧਿਕਾਰੀ ਤੇ ਅੰਡਰਵਲਰਡ ਡੌਨ ਦਾਊਦ ਇਬਰਾਹੀਮ ਦੇ ਕਈ ਰਿਸ਼ਤੇਦਾਰ ਮੌਜੂਦ ਸਨ ।

https://twitter.com/MikaSingh/status/1161807909736476672

ਦਰਅਸਲ ਇਹ ਪ੍ਰੋਗਰਾਮ ਪਰਵੇਜ ਮੁਸ਼ਰਫ ਦੇ ਚਚੇਰੇ ਭਰਾ ਅਦਨਾਨ ਅਸਦ ਨੇ ਆਪਣੀ ਬੇਟੀ ਦੇ ਵਿਆਹ 'ਤੇ ਕਰਵਾਇਆ ਸੀ । ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵਿਚਾਲੇ ਕਾਫੀ ਖਿਚੋਤਾਣ ਚੱਲ ਰਹੀ ਹੈ । ਦੋਹਾਂ ਮੁਲਕਾਂ ਨੇ ਇੱਕ ਦੂਜੇ ਨਾਲ ਵਪਾਰ ਬੰਦ ਕਰ ਲਿਆ ਹੈ ।

https://www.instagram.com/p/B1L31LBHwbO/

ਕੌਮਾਂਤਰੀ ਸਰਹੱਦ ਤੇ ਵੀ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ । ਅਜਿਹੇ ਵਿੱਚ ਮੀਕਾ ਸਿੰਘ ਵੱਲੋਂ ਕਰਾਚੀ 'ਚ ਪ੍ਰਫਾਰਮ ਕਰਨਾ ਆਪਣੇ ਆਪ ਵਿੱਚ ਸੁਰਖੀਆਂ ਵਟੋਰ ਰਿਹਾ ਹੈ । ਇਸ ਗੱਲ ਨੂੰ ਲੈ ਕੇ ਬਾਲੀਵੁੱਡ ਨੇ ਉਹਨਾਂ ਦੇ ਕੰਮ ਕਰਨ ਤੇ ਰੋਕ ਲਗਾ ਦਿੱਤੀ ਹੈ ।  


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network