ਆਪਣੇ ਆਲੀਸ਼ਾਨ ਫਾਰਮ ਹਾਊਸ ‘ਤੇ ਬਰਸਾਤ ਦਾ ਅਨੰਦ ਲੈਂਦੇ ਨਜ਼ਰ ਆਏ ਮੀਕਾ ਸਿੰਘ, ਵੀਡੀਓ ਵਾਇਰਲ

Written by  Shaminder   |  September 18th 2021 11:41 AM  |  Updated: September 18th 2021 11:41 AM

ਆਪਣੇ ਆਲੀਸ਼ਾਨ ਫਾਰਮ ਹਾਊਸ ‘ਤੇ ਬਰਸਾਤ ਦਾ ਅਨੰਦ ਲੈਂਦੇ ਨਜ਼ਰ ਆਏ ਮੀਕਾ ਸਿੰਘ, ਵੀਡੀਓ ਵਾਇਰਲ

ਮੀਕਾ ਸਿੰਘ (Mika Singh) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰਾਂ ਅਤੇ ਵੀਡੀਓਜ਼ ਕਾਫੀ ਪਸੰਦ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮੀਕਾ ਸਿੰਘ ਆਪਣੇ ਫਾਰਮ ਹਾਊਸ (Farm House ) ‘ਤੇ ਬਰਸਾਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ ।

Mika Singh Farm House -min Image From Instagram

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਯਾਦ ‘ਚ ਸ਼ਹਿਨਾਜ਼ ਗਿੱਲ ਦੇ ਭਰਾ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਤਾਰੀਫ

ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਫਾਰਮ ਹਾਊਸ ‘ਤੇ ਪਹੁੰਚੇ ਹੋਏ ਹਨ । ਜਿੱਥੇ ਉਹ ਦਮਦਮ ਲੇਕ ਦਾ ਵਿਊ ਵੀ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਉਂਦੇ ਨਜ਼ਰ ਆਏ । ਇਸ ਵੀਡੀਓ ‘ਚ ਗਾਇਕ ਨੇ ਆਪਣੇ ਫਾਰਮ ਹਾਊਸ ਦੀ ਛੋਟੀ ਜਿਹੀ ਝਲਕ ਵੀ ਵਿਖਾਈ ਹੈ ।

 

View this post on Instagram

 

A post shared by Voompla (@voompla)

ਮੀਕਾ ਸਿੰਘ ਇਸ ਸ਼ਾਨਦਾਰ ਫਾਰਮ ਹਾਊਸ ‘ਚ ਰਹਿੰਦੇ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਤੇ ਉਨ੍ਹਾਂ ਦੇ ਸ਼ਾਨਦਾਰ ਘਰ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਤੋਂ ਰਾਇ ਮੰਗੀ ਸੀ ਕਿ ਇਸ ਜਗ੍ਹਾ ‘ਤੇ ਉਹ ਫਾਰਮ ਹਾਊਸ ਬਨਾਉਣਾ ਚਾਹੁੰਦੇ ਨੇ ।

Mika Singh -min (1) Image From Instagram

ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬਾਲੀਵੁੱਡ ‘ਚ ਉਨ੍ਹਾਂ ਦੇ ਨਾਂਅ ਦਾ ਸਿੱਕਾ ਚੱਲਦਾ ਹੈ । ਮੀਕਾ ਸਿੰਘ ਜਿੱਥੇ ਆਪਣੇ ਗਾਣਿਆਂ ਦੇ ਲਈ ਮਸ਼ਹੂਰ ਹਨ, ਉੱਥੇ ਹੀ ਆਪਣੀ ਦਰਿਆ ਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਦਿੱਲੀ ‘ਚ ਲੋੜਵੰਦ ਲੋਕਾਂ ਦੀ ਲੰਗਰ ਦੀ ਸੇਵਾ ਕਰਦੇ ਆ ਰਹੇ ਹਨ । ਲਾਕਡਾਊਨ ਦੌਰਾਨ ਵੀ ਉਹ ਲੋਕਾਂ ਦੀ ਸੇਵਾ ਕਰਦੇ ਨਜ਼ਰ ਆਏ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network