ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਚਲਦੇ ਹੋਏ ਗਾਇਕ ਮੀਕਾ ਸਿੰਘ ਨੇ ਜ਼ਰੂਰਤਮੰਦਾਂ ਨੂੰ ਵਰਤਾਇਆ ਲੰਗਰ, ਦੇਖੋ ਵੀਡੀਓ

Written by  Lajwinder kaur   |  July 29th 2019 04:29 PM  |  Updated: July 29th 2019 04:29 PM

ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਚਲਦੇ ਹੋਏ ਗਾਇਕ ਮੀਕਾ ਸਿੰਘ ਨੇ ਜ਼ਰੂਰਤਮੰਦਾਂ ਨੂੰ ਵਰਤਾਇਆ ਲੰਗਰ, ਦੇਖੋ ਵੀਡੀਓ

ਗਾਇਕ ਮੀਕਾ ਸਿੰਘ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਸਦਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਹਿੰਦੀ ਫ਼ਿਲਮ ਜਗਤ ‘ਚ ਉਨ੍ਹਾਂ ਦੇ ਗਾਏ ਗੀਤਾਂ ਦਾ ਬੋਲ ਬਾਲਾ ਹੈ। ਪਰ ਗਾਇਕੀ ਦੇ ਨਾਲ ਸਮਾਜ ਪ੍ਰਤੀ ਆਪਣੇ ਫ਼ਰਜ਼ ਨੂੰ ਉਹ ਅਕਸਰ ਪੂਰਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਲੰਗਰ ਵਰਤਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ:ਸਲਮਾਨ ਖ਼ਾਨ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਇਹ ਲੰਗਰ ਉਨ੍ਹਾਂ ਨੇ ਜ਼ਰੂਰਤਮੰਦ ਲੋਕਾਂ ਦੇ ਲਈ ਲਗਾਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਉਹ ਲੋਕਾਂ ਦੇ ਦਰਮਿਅਨ ਵਿਚਰਦੇ ਹੋਏ ਮਨ ਤੋਂ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਲੰਗਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਗੁਰ ਪੁਰਬ ‘ਤੇ ਵਰਤਾਇਆ ਹੈ। ਉਨ੍ਹਾਂ ਦੇ ਇਸ ਨੇਕੀ ਵਾਲਾ ਕੰਮ ‘ਚ Divine Touch ਨਾਂਅ ਦੀ ਸਮਾਜਿਕ ਸੰਸਥਾ ਨੇ ਸਾਥ ਦਿੱਤਾ ਹੈ।

View this post on Instagram

 

Aap sab nu Guru Harkishan ji de Gurupurab diya lakh lakh wadhaiyan..

A post shared by Mika Singh (@mikasingh) on

ਮੀਕਾ ਸਿੰਘ ਨੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ..

ਆਪ ਸਭ ਨੂੰ ਗੁਰੂ ਹਰਕ੍ਰਿਸ਼ਨ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ...’ ਫੈਨਜ਼ ਵੱਲੋਂ ਉਨ੍ਹਾਂ ਦੀ ਵੀਡੀਓ ਨੂੰ ਖੂਬ ਪਸੰਦ ਕੀਤਾ ਗਿਆ ਹੈ। ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network