ਜਦੋਂ ਅਕਸ਼ੇ ਕੁਮਾਰ ਨੇ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ

Written by  Shaminder   |  September 10th 2019 02:07 PM  |  Updated: September 10th 2019 02:07 PM

ਜਦੋਂ ਅਕਸ਼ੇ ਕੁਮਾਰ ਨੇ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ

ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਅਕਸ਼ੇ ਕੁਮਾਰ ਮੀਕਾ ਸਿੰਘ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਮੀਕਾ ਸਿੰਘ ਨੇ ਅਕਸ਼ੇ ਕੁਮਾਰ ਦੇ ਜਨਮ ਦਿਨ 'ਤੇ ਸਾਂਝਾ ਕੀਤਾ ਸੀ । ਦੱਸ ਦਈਏ ਕਿ ਬੀਤੇ ਦਿਨ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦਾ ਜਨਮ ਦਿਨ ਸੀ ।

ਹੋਰ ਵੇਖੋ:ਕਾਰਗਿਲ ਵਿਜੈ ਦਿਵਸ ‘ਤੇ ਅਕਸ਼ੇ ਕੁਮਾਰ ਨੇ ਜਵਾਨਾਂ ਦਾ ਸ਼ੇਅਰ ਕੀਤਾ ਇਹ ਵੀਡੀਓ

https://www.instagram.com/p/B2L_3uan7xt/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਗਾ ਰਹੇ ਨੇ । ਇਹ ਵੀਡੀਓ ਪੁਰਾਣਾ ਲੱਗ ਰਿਹਾ ਹੈ ਜਿਸ ਨੂੰ ਕਿ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂਅ ਦਾ ਬਾਲੀਵੁੱਡ 'ਚ ਪੂਰਾ ਡੰਕਾ ਵੱਜਦਾ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।ਭਾਵੇਂ ਉਹ ਉਨ੍ਹਾਂ ਦੇ ਪ੍ਰੋਫੈਸ਼ਨ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ । ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network