ਮੀਕਾ ਸਿੰਘ ਨੇ ਆਪਣੀ ਹੱਮਰ 'ਚ ਕਿੱਤਾ ਬਦਲਾਵ, ਅੰਦਰਲੀ ਵੀਡੀਓ ਆਈ ਸਾਹਮਣੇ

Written by  Gourav Kochhar   |  June 27th 2018 12:51 PM  |  Updated: June 27th 2018 12:51 PM

ਮੀਕਾ ਸਿੰਘ ਨੇ ਆਪਣੀ ਹੱਮਰ 'ਚ ਕਿੱਤਾ ਬਦਲਾਵ, ਅੰਦਰਲੀ ਵੀਡੀਓ ਆਈ ਸਾਹਮਣੇ

ਪੰਜਾਬੀ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਮੀਕਾ ਸਿੰਘ ਦਾ ਨਾਮ ਆਉਣਾ ਲਾਜ਼ਮੀ ਹੈ | ਮੀਕਾ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਵਿਚ ਵੀ ਚੰਗਾ ਨਾਮ ਕਮਾਇਆ ਹੈ | ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕਾਂ ਨੂੰ ਸਿਰਫ਼ ਗਾਉਣ ਦਾ ਹੀ ਸ਼ੋਂਕ ਨਹੀਂ ਹੈ ਸਗੋਂ ਲਗਜ਼ਰੀ ਗੱਡੀਆਂ ਰੱਖਣ ਦਾ ਵੀ ਸ਼ੋਂਕ ਹੈ | ਹਾਲ ਹੀ ਵਿਚ ਹਨੀ ਸਿੰਘ ਅਤੇ ਗੁਰੂ ਰੰਧਾਵਾ ਨੇ ਆਪਣੀਆਂ ਮਹਿੰਗੀਆਂ ਗੱਡੀਆਂ ਦੀ ਝੱਲਕ ਆਪਣੇ ਫੈਨਸ ਨਾਲ ਸਾਂਝਾ ਕਿੱਤੀ ਸੀ | ਅੱਜ ਗਾਇਕ ਮੀਕਾ ਸਿੰਘ ਨੇ ਵੀ ਆਪਣੀ ਮਹਿੰਗੀ ਗੱਡੀ ਦੀ ਵੀਡੀਓ ਆਪਣੇ ਫੈਨਸ ਨਾਲ ਸ਼ੇਅਰ ਕਿੱਤੀ ਹੈ |

https://twitter.com/MikaSingh/status/1011589016494530561

ਜੀ ਹਾਂ ਹਾਲ ਹੀ ਵਿਚ ਮੀਕਾ ਸਿੰਘ Mika Singh ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕਿੱਤੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਗੱਡੀ ਦੇ ਦਰਸ਼ਨ ਕਰਵਾਏ | ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੀਕਾ ਸਿੰਘ ਕੋਲ ਹੱਮਰ ਹੈ ਜਿਸਦੀ ਕੀਮਤ ਤਕਰੀਬਨ 1 ਕਰੋੜ ਹੈ |

mika singh

ਮੀਕਾ ਦੀ ਇਸ ਗੱਡੀ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਗੱਡੀ ਵਿੱਚ ਕਈ ਬਦਲਾਵ ਕਰਵਾਏ ਹੋਏ ਹਨ | ਵੀਡੀਓ ਵਿੱਚ ਦਿਖਾਇਆ ਹੈ ਕਿ ਉਨ੍ਹਾਂ ਨੇ ਗੱਡੀ ਦੇ ਸਾਰੇ ਇੰਟੀਰੀਅਰ ਵਿੱਚ ਆਪਣੇ ਲੋਗੋ ਨੂੰ ਲਗਾਇਆ ਹੈ | ਜੀ ਹਾਂ ਸੀਟ ਕਵਰ ਤੋਂ ਲੈ ਕੇ ਸਟੇਅਰਿੰਗ ਵਹੀਲ ਤੱਕ ਮੀਕਾ ਦਾ ਲੋਗੋ ਵਿਖਾਈ ਦੇ ਰਿਹਾ ਹੈ | ਇਸ ਤੋਂ ਜਾਪਦਾ ਹੈ ਕਿ ਮੀਕਾ ਨੂੰ ਗਾਉਣ ਤੋਂ ਇਲਾਵਾ ਗੱਡੀਆਂ ਨੂੰ ਸੰਭਾਲ ਕੇ ਰੱਖਣ ਦਾ ਵੀ ਬਹੁਤ ਸ਼ੋਂਕ ਹੈ |

mika singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network