ਸੋਸ਼ਲ ਮੀਡੀਆ 'ਤੇ ਫੇਕ ਲਾਇਕਸ, ਵਿਊਜ਼ ਤੇ ਫੌਲੋਅਰਜ਼ ਵਧਵਾਉਣ ਵਾਲੇ ਸਿਤਾਰਿਆਂ ਨੂੰ ਗਾਇਕ ਮੀਕਾ ਸਿੰਘ ਇਸ ਤਰ੍ਹਾਂ ਲਿਆ ਲੰਮੇ ਹੱਥੀਂ

written by Rupinder Kaler | August 10, 2020

ਸੋਸ਼ਲ ਮੀਡੀਆ 'ਤੇ ਫੇਕ ਲਾਇਕਸ, ਵਿਊਜ਼ ਤੇ ਫੌਲੋਅਰਜ਼ ਮਾਮਲੇ ਵਿੱਚ ਰੈਪਰ ਬਾਦਸ਼ਾਹ ਤੋਂ ਬੀਤੇ ਦਿਨ ਪੁੱਛਗਿੱਛ ਕੀਤੀ ਗਈ ਸੀ। ਖ਼ਬਰਾਂ ਮੁਤਾਬਿਕ ਬਾਦਸ਼ਾਹ ਨੇ ਇੱਕ ਕੰਪਨੀ ਨੂੰ 72 ਲੱਖ ਰੁਪਏ ਫੇਕ ਵਿਊਜ਼ ਕਰਵਾਉਣ ਲਈ ਦਿੱਤੇ ਹਨ, ਪਰ ਬਾਦਸ਼ਾਹ ਨੇ ਇਨ੍ਹਾਂ ਸਭ ਇਲਜ਼ਾਮਾਂ ਦਾ ਖੰਡਨ ਕੀਤਾ। ਇਸ ਸਭ ਦੇ ਚਲਦੇ ਗਾਇਕ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। https://www.instagram.com/p/CDZHWGKJ3o8/ ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਆਪਣੀ ਸੋਸ਼ਲ ਮੀਡੀਆ ਪੋਸਟਾਂ ਦੇ ਲਾਇਕਸ ਤੇ ਵਿਊਜ਼ ਨੂੰ ਵਧਾਉਣ ਲਈ ਪੈਸੇ ਖਰਚਦੇ ਹਨ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਮੀਕਾ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੇ ਨਾਲ ਲਿਖਿਆ ਕਿ ਉਸ ਨੂੰ ਲੱਗਦਾ ਹੈ, ਉਹ ਕਈ ਲੋਕਾਂ ਤੋਂ ਪਿੱਛੇ ਰਹਿ ਗਿਆ ਹੈ। https://www.instagram.com/p/CDqurzCpnKi/ ਆਪਣੀ ਪੋਸਟ ਵਿੱਚ ਲਿਖਿਆ- “ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਤੇ ਗਾਇਕ ਯੂ-ਟਿਊਬ ਤੇ ਇੰਸਟਾਗ੍ਰਾਮ 'ਤੇ ਫੇਕ ਵਿਊਜ਼ ਲਈ ਪੈਸੇ ਖਰਚ ਕਰ ਰਹੇ ਹਨ। ਮੈਂ ਬਹੁਤ ਮੂਰਖ ਹਾਂ ਮੈਂ ਤਾਂ 50 ਤੋਂ ਵੱਧ ਘਰ ਖਰੀਦਣ ਲਈ ਹਮੇਸ਼ਾ ਜਾਇਦਾਦ ਵਿੱਚ ਇਨਵੈਸਟ ਕੀਤਾ। ਆਪਣੀ ਕਮਾਈ ਦਾ 10 ਪ੍ਰਤੀਸ਼ਤ ਡੋਨੇਸ਼ਨ 'ਚ ਵੀ ਪਾਇਆ। ਸ਼ਾਇਦ ਮੈਨੂੰ ਵੀ ਫੇਕ ਵਿਊਜ਼ ਖਰੀਦਣੇ ਚਾਹੀਦੇ ਸੀ, ਫਿਰ ਮੇਰੇ ਵੀ ਰਿਕਾਰਡ ਬਣਨੇ ਸੀ। ਹਾਏ ਮੈਂ ਸਭ ਤੋਂ ਪਿੱਛੇ ਰਹਿ ਗਿਆ।" https://www.instagram.com/p/CDOjUPXpCdX/

0 Comments
0

You may also like