ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੇ ਸਮਰਥਨ ਵਿੱਚ ਮੀਕਾ ਸਿੰਘ ਨੇ ਕੀਤਾ ਟਵੀਟ, ਕਹੀ ਵੱਡੀ ਗੱਲ

written by Rupinder Kaler | October 05, 2021

ਸ਼ਾਹਰੁਖ ਖਾਨ (Shah Rukh Khan) ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੇ ਇੱਕ ਦਿਨ ਬਾਅਦ ਵੀਰਵਾਰ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਰੀਅਨ ਖਾਨ (Aryan Khan)'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਉਨ੍ਹਾਂ ਦਾ ਲੈਣ ਦੇਣ ਕਰਨ ਦਾ ਆਰੋਪ ਹੈ। ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਮਾਮਲੇ ਵਿੱਚ ਬਿਆਨ ਦਿੱਤੇ ਹਨ।

Pic Courtesy: Instagram

ਹੋਰ ਪੜ੍ਹੋ :

ਮੀਆ ਖਲੀਫਾ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਖੀਮਪੁਰ ਖੀਰੀ ਵਿੱਚ ਵਾਪਰੀ ਖੂਨੀ ਘਟਨਾ ਦੀ ਕੀਤੀ ਨਿੰਦਾ

shah ruk khan son aryan khan drug case-min Image Source: Instagram

ਗਾਇਕ ਮੀਕਾ ਸਿੰਘ (Mika Singh )ਨੇ ਵੀ ਖਾਨ ਪਰਿਵਾਰ ਦਾ ਸਮਰਥਨ ਕਰਦੇ ਹੋਏ ਆਰੀਅਨ ਦੀ ਗ੍ਰਿਫਤਾਰੀ 'ਤੇ ਵਿਭਾਗ 'ਤੇ ਸਵਾਲ ਉਠਾਏ ਹਨ। ਉਹਨਾਂ ਨੇ ਆਰੀਅਨ ਖਾਨ ਦੀ ਗ੍ਰਿਫਤਾਰੀ ਲਈ ਐਨਸੀਬੀ 'ਤੇ ਤੰਜ਼ ਕੱਸਿਆ। ਮੀਕਾ ਸਿੰਘ (Mika Singh )ਨੇ ਸੋਸ਼ਲ ਮੀਡੀਆ ਰਾਹੀਂ ਆਰੀਅਨ ਖਾਨ ਦੀ ਗ੍ਰਿਫਤਾਰੀ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਮੀਕਾ ਸਿੰਘ ਨੇ ਕੋਰਡੇਲੀਆ ਕਰੂਜ਼ ਜਹਾਜ਼ ਦੀ ਤਸਵੀਰ ਟਵੀਟ ਕੀਤੀ।

ਇਸ ਜਹਾਜ਼ 'ਤੇ ਐਨਸੀਬੀ ਨੇ ਛਾਪਾ ਮਾਰਿਆ ਸੀ। ਉਸ ਨੇ ਆਪਣੇ ਟਵੀਟ ਵਿੱਚ ਲਿਖਿਆ, ਵਾਹ ਕਿੰਨੀ ਸੋਹਣੀ ਕੋਰਡੇਲੀਆ ਕਰੂਜ਼ ਹੈ ... ਕਾਸ਼ ਮੈਂ ਉੱਥੇ ਜਾ ਸਕਦਾ। ਮੈਂ ਸੁਣਿਆ ਕਿ ਬਹੁਤ ਸਾਰੇ ਲੋਕ ਸਨ। ਸਿਰਫ ਆਰੀਅਨ ਖਾਨ ਹੀ ਇੰਨੇ ਵੱਡੇ ਕਰੂਜ਼ ਵਿੱਚ ਘੁੰਮ ਰਿਹਾ ਸੀ.. ਹੱਦ ਹੈ। ਸ਼ੁਭ ਸਵੇਰ ਤੁਹਾਡਾ ਦਿਨ ਸ਼ਾਨਦਾਰ ਰਹੇ। ਮੀਕਾ ਦਾ ਕਹਿਣਾ ਹੈ ਕਿ ਕੀ ਇਸ ਕਰੂਜ਼ 'ਤੇ ਸਿਰਫ ਆਰੀਅਨ ਖਾਨ ਹੀ ਸੀ। ਮੀਕਾ ਸਿੰਘ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਤੇ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

0 Comments
0

You may also like