ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਨੂੰ ਮਿਲੀ ਭਾਰੀ ਸੁਰੱਖਿਆ, ਤਾਇਨਾਤ ਕੀਤੇ ਗਏ ਹਥਿਆਰਬੰਦ ਜਵਾਨ

written by Lajwinder kaur | June 01, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਨੂੰ ਜੋਧਪੁਰ ਵਿੱਚ ਪੁਲਿਸ ਸੁਰੱਖਿਆ ਦਿੱਤੀ ਗਈ ਹੈ। ਇਨ੍ਹੀਂ ਦਿਨੀਂ ਮੀਕਾ ਜੋਧਪੁਰ 'ਚ ਆਪਣੇ ਰਿਆਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਦੱਸ ਦੇਈਏ ਕਿ ਮੀਕਾ ਸਿੰਘ ਇਨ੍ਹੀਂ ਦਿਨੀਂ ਜੋਧਪੁਰ 'ਚ ਸਵਯੰਵਰ 'ਮੀਕਾ ਦੀ ਵੋਟ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਹ ਇਸ ਰਿਆਲਿਟੀ ਸ਼ੋਅ ਦੇ ਰਾਹੀਂ ਆਪਣੇ ਲਈ ਦੁਲਹਨ ਲੱਭ ਰਹੇ ਹਨ। ਹੋਟਲ 'ਦ ਉਮੈਦ' 'ਚ ਸੁਰੱਖਿਆ ਵਜੋਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਸ਼ੂਟਿੰਗ 7 ਜੂਨ ਨੂੰ ਖਤਮ ਹੋਵੇਗੀ। Sidhu Moosewala ਦੇ ਕਤਲ ਤੋਂ ਬਾਅਦ ਮੀਕਾ, ਜੋ ਕਿ ਉਸ ਦੇ ਖਾਸ ਦੋਸਤ ਹਨ, ਨੂੰ ਜੋਧਪੁਰ ਦੇ ਕਮਿਸ਼ਨਰ ਨੇ ਸਖ਼ਤ ਸੁਰੱਖਿਆ ਦਿੱਤੀ ਹੈ।

ਹੋਰ ਪੜ੍ਹੋ : ਸਿਰ ‘ਤੇ ਸਿਹਰੇ ਨਾਲ ਨਜ਼ਰ ਆਇਆ ਮਰਹੂਮ ਸਿੱਧੂ ਮੂਸੇਵਾਲਾ! ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਨਹੀਂ ਰੁਕ ਰਹੇ ਹੰਝੂ

sidhu Moose wala mother ,,,-min image From instagram

ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਭਾਰੀ ਪੁਲਸ ਫੋਰਸ ਮੀਕਾ ਸਿੰਘ ਦੇ ਹੋਟਲ 'ਚ ਪਹੁੰਚੀ। ਕੁਝ ਪੁਲਸ ਕਰਮਚਾਰੀ ਹੋਟਲ ਦੇ ਅੰਦਰ ਸਨ, ਜਦਕਿ ਕੁਝ ਹਥਿਆਰਬੰਦ ਪੁਲਸ ਕਰਮਚਾਰੀ ਬਾਹਰ ਤਾਇਨਾਤ ਸਨ। ਇਸ ਦੇ ਨਾਲ ਹੀ ਪੁਲਸ ਪੂਰੇ ਹੋਟਲ 'ਤੇ ਡਰੋਨ ਨਾਲ ਨਜ਼ਰ ਰੱਖ ਰਹੀ ਹੈ। ਡੀਸੀਪੀ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਦੇ ਕਤਲ ਤੋਂ ਬਾਅਦ ਇਹਤਿਆਤ ਵਜੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਮੀਕਾ ਵੱਲੋਂ ਇਹ ਮੰਗ ਨਹੀਂ ਕੀਤੀ ਗਈ ਸੀ। ਦੱਸ ਦਈਏ ਕਿ ਮੀਕਾ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਦੇ ਕਤਲ ਦੀ ਨਿੰਦਾ ਕੀਤੀ ਸੀ। ਉਨ੍ਹਾਂ ਸਿੱਧੂ ਦੇ ਕਤਲ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Mika

ਬਾਲੀਵੁੱਡ ਤੇ ਪਾਲੀਵੁੱਡ ਗਾਇਕ ਮੀਕਾ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕਰਕੇ  ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਸੀ, ਨਾਲ ਹੀ ਉਨ੍ਹਾਂ ਨੇ ਲਾਰੈਂਸ ਵਿਸ਼ਨੋਈ ਦੇ ਫੇਸਬੁੱਕ ਪੇਜ ਦਾ ਸਕਰੀਨ ਸ਼ਾਟ ਪੋਸਟ ਕਰਦੇ ਹੋਏ ਅਜਿਹੇ ਫੇਸਬੁੱਕ ਪੇਜ ਨੂੰ ਬੈਨ ਕਰਨ ਦੀ ਗੱਲ ਕਹੀ। ਮੀਕਾ ਦੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਗਈ ਇਸ ਪੋਸਟ ਤੋਂ ਬਾਅਦ ਜੋਧਪੁਰ ਪੁਲਿਸ ਅਲਰਟ ਹੋ ਗਈ।

image From instagram

ਤੁਹਾਨੂੰ ਦੱਸ ਦੇਈਏ ਕਿ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਹਲਚਲ ਮਚ ਗਈ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸਾਰੇ ਹੀ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ।

You may also like