ਮੀਕਾ ਸਿੰਘ ਦੇ ‘ਕੇਆਰਕੇ ਕੁੱਤਾ’ ਗਾਣੇ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

written by Rupinder Kaler | June 09, 2021

ਸਲਮਾਨ ਖ਼ਾਨ ਤੇ ਕਮਾਲ ਆਰ ਖ਼ਾਨ ਵਿਚਾਲੇ ਚੱਲ ਰਹੇ ਝਗੜੇ ਵਿੱਚ ਮੀਕਾ ਸਿੰਘ ਦੀ ਐਂਟਰੀ ਨੇ ਇਸ ਝਗੜੇ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਹੈ । ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਮਾਲ ਆਰ ਖ਼ਾਨ ਤੇ ਇੱਕ ਗਾਣਾ ਲੈ ਕੇ ਆ ਰਹੇ ਹਨ ਤੇ ਇਸ ਗਾਣੇ ਦਾ ਟਾਈਟਲ ਉਹਨਾਂ ਨੇ ‘ਕੇ ਆਰ ਕੇ ਕੁੱਤਾ’ ਰੱਖਿਆ ਹੈ । ਇਸ ਗਾਣੇ ਤੋਂ ਬਾਅਦ ਮੀਕਾ ਦੇ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਸਨ । ਹੋਰ ਪੜ੍ਹੋ : ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ ਹੁਣ ਮੀਕਾ ਸਿੰਘ ਨੇ ਇਸ ਗਾਣੇ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ । ਮੀਕਾ ਨੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਗਾਣੇ ਨੂੰ ਬਣਾਉਣ ਲਈ ਅਪਣੇ ਪ੍ਰਸ਼ੰਸਕਾਂ ਤੋਂ ਕਲਿੱਪ ਮੰਗੀਆਂ ਸਨ । ਮੀਕਾ ਨੇ ਕਿਹਾ ਹੈ ਕਿ ਇਹ ਗਾਣਾ ਲਗਭਗ ਬਣਕੇ ਤਿਆਰ ਹੋ ਗਿਆ ਹੈ । ਤੁਸੀਂ ਵੀ ਇਸ ਗਾਣੇ ਨੂੰ ਆਪਣੇ ਦੋਸਤਾਂ ਤੇ ਇਸ ਗਾਣੇ ਨੂੰ ਵਰਤ ਸਕਦੇ ਹੋ । ਜਿਹੜੇ ਲੋਕ ਤੁਹਾਨੂੰ ਹੇਟ ਕਰਦੇ ਹਨ, ਤੁਹਾਡੀ ਪਿੱਠ ਪਿੱਛੇ ਭੌਂਕਦੇ ਹਨ ਇਹ ਗਾਣਾ ਉਹਨਾਂ ਨੂੰ ਡੈਡੀਕੇਟ ਹੈ ।

0 Comments
0

You may also like