Advertisment

ਮਿਲਿੰਦ ਗਾਬਾ ਨੇ ਸਾਂਝਾ ਕੀਤਾ 1998 ਦਾ ਵੀਡੀਓ, ਮਾਮੂ ਦੇ ਵਿਆਹ 'ਤੇ ਇੰਝ ਪਾਇਆ ਸੀ ਭੰਗੜਾ,ਦੇਖੋ ਵੀਡੀਓ

author-image
By Aaseen Khan
New Update
ਮਿਲਿੰਦ ਗਾਬਾ ਨੇ ਸਾਂਝਾ ਕੀਤਾ 1998 ਦਾ ਵੀਡੀਓ, ਮਾਮੂ ਦੇ ਵਿਆਹ 'ਤੇ ਇੰਝ ਪਾਇਆ ਸੀ ਭੰਗੜਾ,ਦੇਖੋ ਵੀਡੀਓ
Advertisment
ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਜਿੰਨ੍ਹਾਂ ਨੇ ਛੋਟੀ ਉਮਰ 'ਚ ਹੀ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਮਿਲਿੰਦ ਬਚਪਨ ਤੋਂ ਹੀ ਨੱਚਣ ਟੱਪਣ ਅਤੇ ਗਾਉਣ ਦੇ ਸ਼ੌਕੀਨ ਹਨ ਜਿਸ ਦਾ ਸਬੂਤ ਦਿੰਦਾ ਹੈ ਉਹਨਾਂ ਵੱਲੋਂ ਸਾਂਝਾ ਕੀਤਾ ਇਹ ਵੀਡੀਓ। ਦੱਸ ਦਈਏ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਉਹ ਖੂਬ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।
 
View this post on Instagram
 

Ye Duniya Hai Sabse Buri ?? Me In My Mama’s Marriage (1998)??‍♂️??

A post shared by BLESSED?? (@millindgaba) on

Advertisment
ਮਿਲਿੰਦ ਗਾਬਾ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦਾ ਇਹ ਵੀਡੀਓ 1998 ਦਾ ਹੈ ਜਿੱਥੇ ਉਹਨਾਂ ਇਹ ਭੰਗੜਾ ਆਪਣੇ ਮਾਮੂ ਦੇ ਵਿਆਹ 'ਤੇ ਪਾਇਆ ਸੀ। ਸਾਰਾ ਗੁਰਪਾਲ ਅਤੇ ਮਿਸ ਪੂਜਾ ਵਰਗੇ ਹੋਰ ਵੀ ਕਈ ਕਲਾਕਾਰਾਂ ਨੇ ਇਸ ਵੀਡੀਓ 'ਤੇ ਕਮੈਂਟ ਕੀਤੇ ਹਨ। ਹੋਰ ਵੇਖੋ : ਰੌਸ਼ਨ ਪ੍ਰਿੰਸ ਨੇ ਪੁੱਤਰ ਨਾਲ ਖੂਬਸੂਰਤ ਤਸਵੀਰ ਸਾਂਝੀ ਕਰ ਕਿਹਾ 'ਮੈਂ ਵੀ ਚੰਗਾ ਪਿਤਾ ਬਣਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਮੇਰੇ ਪਿਤਾ ਮੇਰੇ ਲਈ ਸਨ'
ਮਿਲਿੰਦ ਗਾਬਾ ਜਿਹੜੇ ਸਟੁਪਿਡ ਸੈਵਨ ਵਰਗੀ ਫ਼ਿਲਮ ਨਾਲ ਇੰਡਸਟਰੀ 'ਚ ਛੋਟੀ ਉਮਰ 'ਚ ਪਹਿਚਾਣ ਦਰਜ ਕਰਵਾ ਚੁੱਕੇ ਹਨ। ਉਸ ਤੋਂ ਬਾਅਦ ਮਿਲਿੰਦ ਗਾਬਾ ਫ਼ਿਲਮਾਂ ਤੋਂ ਦੂਰ ਮਿਊਜ਼ਿਕ ਇੰਡਸਟਰੀ 'ਚ ਬਹੁਤ ਸਾਰੇ ਹਿੱਟ ਗੀਤਾਂ ਨਾਲ ਆਪਣਾ ਵੱਖਰਾ ਸਥਾਨ ਹਾਸਿਲ ਕੀਤਾ ਹੈ। ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮਿੱਸ ਪੂਜਾ ਨਾਲ ਸੋਹਣਿਆ, ਸੋਹਣਿਆ 2, ਜ਼ਿੰਦਗੀ ਦੀ ਪੌੜੀ, ਯਾਰ ਮੋੜ ਦੋ, ਨਜ਼ਰ ਲਗ ਜਾਏਗੀ, ਵਰਗੇ ਹਿੱਟ ਨੰਬਰ ਦੇ ਚੁੱਕੇ ਹਨ। ਇਹਨਾਂ ਚੋਂ ਕਈ ਗੀਤਾਂ ਦੇ ਵਿਊਜ਼ ਯੂ ਟਿਊਬ 'ਤੇ 100 ਮਿਲੀਅਨ ਤੋਂ ਵੀ ਪਾਰ ਹਨ। ਹੁਣ ਉਹਨਾਂ ਦਾ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment