ਮਿਲਿੰਦ ਗਾਬਾ ਦਾ ਗੀਤ '”ਨਜ਼ਰ ਲੱਗ ਜਾਏਗੀ” ਬਣਿਆ 100 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਨ ਵਾਲਾ ਗੀਤ

Written by  Rajan Sharma   |  August 16th 2018 11:12 AM  |  Updated: August 16th 2018 01:36 PM

ਮਿਲਿੰਦ ਗਾਬਾ ਦਾ ਗੀਤ '”ਨਜ਼ਰ ਲੱਗ ਜਾਏਗੀ” ਬਣਿਆ 100 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਨ ਵਾਲਾ ਗੀਤ

ਮਿਲਿੰਦ ਗਾਬਾ Millind Gaba ਦਾ ਨਾਂ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਓਦਾਂ ਹੀ ਚਲਦਾ ਹੈ ਜਿੱਦਾਂ ਹਰ ਥਾਂ ਤੇ ਬਾਰ ਬਾਰ ਚਲਦੇ ਨੇ ਉਨ੍ਹਾਂ ਦੇ ਗਾਣੇ | ਮਿਲਿੰਦ ਗਾਬਾ ਦੇ ਗੀਤ ਤੇ ਮਿਊਜ਼ਿਕ ਸਾਨੂੰ ਸੁਣਦੇ ਹੀ ਰਹਿੰਦੇ ਨੇ ਅਤੇ ਉਹਨਾਂ ਦੇ ਫੈਨਸ ਉਹਨਾਂ ਦੇ ਗੀਤਾਂ ਨੂੰ ਬੇਹੱਦ ਪਸੰਦ ਕਰਦੇ ਹਨ| ਮਿਲਿੰਦ ਗਾਬਾ ਦਾ ਅੰਤਰਰਾਸ਼ਟਰੀ ਜੁਗਲਬੰਦੀ ਵਾਲਾ ਗੀਤ ”ਨਜ਼ਰ ਲੱਗ ਜਾਏਗੀ” punjabi song  ਅੱਜ ਉਹਨਾਂ ਦੇ ਫੈਨਸ ਦੇ ਪਿਆਰ ਸਦਕਾ  100 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਨ ਵਾਲਾ ਗੀਤ ਬਣ ਚੁੱਕਾ ਹੈ| ਇਸ ਗੀਤ ਵਿੱਚ ਉਹ ਅੰਤਰਰਾਸ਼ਟਰੀ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਸਨ ਅਤੇ ਇਸ ਜੁਗਲਬੰਦੀ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ ਅੰਤਰਰਾਸ਼ਟਰੀ ਸਟਾਰ ਕਮਲ ਰਾਜਾ ਨੇ| ਜੀ ਹਾਂ ਤੇ ਇਨ੍ਹਾਂ ਦੋਨਾਂ ਦੁਆਰਾ ਇਸ ਗੀਤ ਨੂੰ ਗਾਕੇ ਚਾਰ ਚੰਦ ਲਗਾ ਦਿੱਤੇ ਸਨ|

https://www.youtube.com/watch?v=kckDWrICC4s

ਨਿੱਕੀ ਉਮਰੇ ਸਫਲਤਾ ਦੀਆਂ ਉਚਾਈਆਂ ਨੂੰ ਛੂਣ ਵਾਲੇ ਮਿਲਿੰਦ ਗਾਬਾ Millind gaba ਦਾ ਹਰ ਗਾਣਾ ਲੋਕਾਂ ਦੇ ਦਿੱਲਾਂ ਤੇ ਰਾਜ ਕਰਦਾ ਹੈ| ਇਹੀ ਕਾਰਣ ਹੈ ਕੇ ਓਹਨਾ ਦਾ ਗਾਣਾ ‘ਮੈ ਤੇਰੀ ਹੋ ਗਈ’ ਯੂ-ਟਿਊਬ ‘ਤੇ ਟਾਪ ਗੀਤਾਂ ‘ਚ ਰਹਿਣ ਵਾਲਾ ਇੱਕ ਗੀਤ ਰਿਹਾ ਹੈ| ਮਿਲਿੰਦ ਗਾਬਾ ਦੇ ਮਿਊਜ਼ਿਕ ਅਤੇ ਗਾਉਣ ਦੇ ਅੰਦਾਜ਼ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉਹ ਕਿੰਨਾ ਕਮਾਲ ਦਾ ਗਾਉਂਦੇ ਹਨ| ਹੈਪੀ ਰਾਏਕੋਟੀ ਤੇ ਮਿਲਿੰਦ ਗਾਬਾ ਦੀ ਕੋਲੇਬੋਰੇਸ਼ਨ ਦਾ ਗੀਤ “ਮੈਂ ਤੇਰੀ ਹੋ ਗਈ” ਸਭ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network