ਇਸ ਬੇਬੇ ਨੇ ਅੱਸੀ ਸਾਲ ਦੀ ਉਮਰ 'ਚ ਕੀਤੇ ਮਾਡਲ ਪੁੱਤਰ ਨਾਲ ਪੁਸ਼ਅੱਪਸ,ਤਸਵੀਰਾਂ ਹੋ ਰਹੀਆਂ ਵਾਇਰਲ 

written by Shaminder | May 14, 2019

ਐਕਟਰ ਅਤੇ ਮਾਡਲ ਮਿਲਿੰਦ ਸੋਮਨ ਨੇ ਆਪਣੀ ਅੱਸੀ ਸਾਲਾਂ ਮਾਂ ਨਾਲ ਡੰਡ ਲਾ ਕੇ ਸਾਰੇ ਲੋਕਾਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ । ਉਨ੍ਹਾਂ ਦੀ ਅੱਸੀ ਸਾਲਾਂ ਮਾਂ ਨੇ ਉਨ੍ਹਾਂ ਨਾਲ ਸਾੜ੍ਹੀ 'ਚ ਪੁਸ਼ ਅੱਪਸ ਕਰਦੇ ਨਜ਼ਰ ਆਏ । ਸਮੁੰਦਰ ਕਿਨਾਰੇ ਦੋਨੋਂ ਮਾਂ ਪੁੱਤਰ ਪੁਸ਼ਅੱਪਸ ਕਰਦੇ ਨਜ਼ਰ ਆਏ । ਹੋਰ ਵੇਖੋ :ਐਮੀ ਵਿਰਕ ਦੇ ਮੰਮੀ ਡੈਡੀ ਨੇ ਮਨਾਈ ਵਿਆਹ ਦੀ ਸਾਲਗਿਰ੍ਹਾ ! ਵੀਡਿਓ ਕੀਤੀ ਸਾਂਝੀ https://www.instagram.com/p/BxW6TQ4HEOT/ ਇਸ ਵੀਡੀਓ 'ਚ ਮਿਲਿੰਦ ਨੇ ਕਿਹਾ, "ਇਹ ਵੀਡੀਓ ਸਾਰੀਆਂ ਮਾਂਵਾਂ ਲਈ ਹੈ। ਆਪਣੇ ਲਈ ਰੋਜ਼ ਥੋੜ੍ਹਾ ਸਮਾਂ ਕੱਢੋ ਭਾਵੇਂ ਉਹ ਪੰਜ ਮਿੰਟ ਹੋਣ ਜਾਂ ਹੋਣ 10 ਮਿੰਟ, ਜਿੰਨਾ ਵੀ ਹੋ ਸਕੇ ਮੈਨੇਜ ਕਰੋ। ਅਸੀਂ ਤੁਹਾਨੂੰ ਸਭ ਨੂੰ ਸੁਪਰ ਫਿੱਟ ਦੇਖਣਾ ਚਾਹੁੰਦੇ ਹਾਂ। https://www.instagram.com/p/BxZxaRGHdPg/ "ਮਿਲਿੰਦ ਦੀ ਮਾਂ ਨੇ ਅਜਿਹਾ ਕੁਝ ਪਹਿਲੀ ਵਾਰ ਨਹੀਂ ਕੀਤਾ। ਉਹ ਜਦੋਂ 70 ਸਾਲ ਦੀ ਸੀ ਤਾਂ ਉਨ੍ਹਾਂ ਨੇ ਨੰਗੇ ਪੈਰ ਮੈਰਾਥਨ 'ਚ ਹਿੱਸਾ ਲਿਆ ਸੀ ਤੇ ਇਸ ਨਾਲ ਪਲੈਂਕਸ ਵੀ ਕੀਤੇ ਸੀ।ਇਹ ਵੀਡੀਓ ਮਦਰਸ ਡੇ ਦਾ ਹੈ ਜਿਸ ਨੂੰ ਆਪਣੇ ਇੰਸਟਾਗ੍ਰਾਮ 'ਤੇ ਮਿਲਿੰਦ ਨੇ ਸਾਂਝਾ ਕੀਤਾ ਹੈ ਪਰ ਇਹ ਵੀਡੀਓ ਸਭ ਲਈ ਪ੍ਰੇਰਣਾਦਾਇਕ ਹੈ ।ਮਿਲਿੰਦ ਅਤੇ ਉਨ੍ਹਾਂ ਦੀ ਮਾਂ ਦੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਤੇ ਕਮੈਂਟ ਕਰ ਰਹੇ ਨੇ ।

0 Comments
0

You may also like