ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ  

Written by  Rupinder Kaler   |  June 14th 2019 11:13 AM  |  Updated: June 14th 2019 11:13 AM

ਕਰਮਜੀਤ ਅਨਮੋਲ ਦੇ ਇਸ ਦੋਸਤ ਨੇ ਗਾ ਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ, ਵੀਡੀਓ ਵਾਇਰਲ  

ਪੰਜਾਬੀ ਫ਼ਿਲਮ 'ਮਿੰਦੋ ਤਸੀਲਦਾਰਨੀ' 28  ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਕਰਮਜੀਤ ਅਨਮੋਲ ਕਾਫੀ ਉਤਸ਼ਾਹਿਤ ਹਨ । ਉਹ ਇਸ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਉਹਨਾਂ ਵੱਲੋਂ ਇਸ ਫ਼ਿਲਮ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ । ਇਸ ਸਭ ਦੇ ਚੱਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।

https://www.instagram.com/p/Bypf5sDhUeW/

ਇਸ ਵੀਡੀਓ ਆਪਣੇ ਆਪ ਵਿੱਚ ਖ਼ਾਸ ਹੈ ਕਿਉਂਕਿ ਵੀਡੀਓ ਵਾਲਾ ਸਖਸ਼ ਵੀ ਫ਼ਿਲਮ 'ਮਿੰਦੋ ਤਸੀਲਦਾਰਨੀ' ਦੀ ਪ੍ਰਮੋਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਸਖਸ਼ ਵੱਲੋਂ ਬਕਾਇਦਾ ਮਿੰਦੋ ਤਸੀਲਦਾਰਨੀ ਦਾ ਗਾਣਾ ਬਣਾਇਆ ਗਿਆ ਹੈ । ਜਿਹੜਾ ਕਿ ਇਸ ਵੀਡੀਓ ਨੂੰ ਖ਼ਾਸ ਬਣਾਉਂਦਾ ਹੈ ।

https://www.instagram.com/p/ByqH-VdB44U/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਟਰੇਲਰ ਤੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਫ਼ਿਲਮ ਦੇ ਗਾਣੇ 'ਸੁਰਮਾ' ਨੂੰ ਲੋਕਾਂ ਦਾ ਕਾਫੀ ਭਰਵਾ ਹੁੰਗਾਰਾ ਮਿਲਿਆ ਹੈ । ਇਸ ਡਿਊਟ ਗੀਤ ਨੂੰ ਅਵਾਜ਼ ਦਿੱਤੀ ਹੈ ਡਿਊਟ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਗੁਰਲੇਜ ਅਖ਼ਤਰ ਹੋਰਾਂ ਨੇ ਅਤੇ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ ਦੀ ਅਵਾਜ਼ ਨੇ ਵੀ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ।

https://www.instagram.com/p/ByczDDxh_2I/

ਗੀਤ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵਿਚਕਾਰ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗਾਣੇ ਦੀ ਗੱਲ ਕਰੀਏ ਤਾਂ ਗੁਰਬਿੰਦਰ ਮਾਨ ਦੇ ਬੋਲ ਹਨ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਸੰਗੀਤ ਤਿਆਰ ਕੀਤਾ ਹੈ। ਅਵਤਾਰ ਸਿੰਘ ਦੇ ਨਿਰਦੇਸ਼ਨ ਅਤੇ ਉਹਨਾਂ ਵੱਲੋਂ ਹੀ ਲਿਖੀ ਇਸ ਫ਼ਿਲਮ 'ਚ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network