Advertisment

ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ 'ਸੁਰਮਾ' ਗੀਤ ਹੋਇਆ ਰਿਲੀਜ਼

author-image
By Aaseen Khan
New Update
ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ 'ਸੁਰਮਾ' ਗੀਤ ਹੋਇਆ ਰਿਲੀਜ਼
Advertisment
28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮਿੰਦੋ ਤਸੀਲਦਾਰਨੀ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਸੁਰਮਾ'। ਇਸ ਡਿਊਟ ਗੀਤ ਨੂੰ ਅਵਾਜ਼ ਦਿੱਤੀ ਹੈ ਡਿਊਟ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਗੁਰਲੇਜ ਅਖ਼ਤਰ ਹੋਰਾਂ ਨੇ ਅਤੇ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ ਦੀ ਅਵਾਜ਼ ਨੇ ਵੀ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਗੀਤ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵਿਚਕਾਰ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਹੋਰ ਵੇਖੋ : ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਕੱਲ੍ਹ ਹੋ ਰਹੀ ਹੈ ਰਿਲੀਜ਼, ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਗਾਣੇ ਦੀ ਗੱਲ ਕਰੀਏ ਤਾਂ ਗੁਰਬਿੰਦਰ ਮਾਨ ਦੇ ਬੋਲ ਹਨ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਸੰਗੀਤ ਤਿਆਰ ਕੀਤਾ ਹੈ। ਅਵਤਾਰ ਸਿੰਘ ਦੇ ਨਿਰਦੇਸ਼ਨ ਅਤੇ ਉਹਨਾਂ ਵੱਲੋਂ ਹੀ ਲਿਖੀ ਇਸ ਫ਼ਿਲਮ 'ਚ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment