ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ 'ਸੁਰਮਾ' ਗੀਤ ਹੋਇਆ ਰਿਲੀਜ਼

Written by  Aaseen Khan   |  June 13th 2019 06:56 PM  |  Updated: June 13th 2019 06:56 PM

ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ 'ਸੁਰਮਾ' ਗੀਤ ਹੋਇਆ ਰਿਲੀਜ਼

28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮਿੰਦੋ ਤਸੀਲਦਾਰਨੀ ਦਾ ਇੱਕ ਹੋਰ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਸੁਰਮਾ'। ਇਸ ਡਿਊਟ ਗੀਤ ਨੂੰ ਅਵਾਜ਼ ਦਿੱਤੀ ਹੈ ਡਿਊਟ ਗੀਤਾਂ ਦੀ ਰਾਣੀ ਕਹੀ ਜਾਣ ਵਾਲੀ ਗੁਰਲੇਜ ਅਖ਼ਤਰ ਹੋਰਾਂ ਨੇ ਅਤੇ ਫ਼ਿਲਮ ਦੇ ਹੀਰੋ ਕਰਮਜੀਤ ਅਨਮੋਲ ਦੀ ਅਵਾਜ਼ ਨੇ ਵੀ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਗੀਤ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਵਿਚਕਾਰ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ : ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਕੱਲ੍ਹ ਹੋ ਰਹੀ ਹੈ ਰਿਲੀਜ਼, ਟਿਕਟਾਂ ਦੀ ਐਡਵਾਂਸ ਬੁਕਿੰਗ ਸ਼ੁਰੂ

ਗਾਣੇ ਦੀ ਗੱਲ ਕਰੀਏ ਤਾਂ ਗੁਰਬਿੰਦਰ ਮਾਨ ਦੇ ਬੋਲ ਹਨ ਅਤੇ ਨਾਮਵਰ ਮਿਊਜ਼ਿਕ ਡਾਇਰੈਕਟਰ ਚਰਨਜੀਤ ਅਹੂਜਾ ਨੇ ਸੰਗੀਤ ਤਿਆਰ ਕੀਤਾ ਹੈ। ਅਵਤਾਰ ਸਿੰਘ ਦੇ ਨਿਰਦੇਸ਼ਨ ਅਤੇ ਉਹਨਾਂ ਵੱਲੋਂ ਹੀ ਲਿਖੀ ਇਸ ਫ਼ਿਲਮ 'ਚ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਕਰਮਜੀਤ ਅਨਮੋਲ ਅਤੇ ਰਾਜੀਵ ਸਿੰਗਲਾ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network