ਗੁੱਟ ਵੱਢੇ ਜਾਣ ਦੇ ਬਾਵਜੂਦ ਲੁਟੇਰਿਆਂ ਨੂੰ ਭਾਜੜਾਂ ਪਾਉਣ ਵਾਲੀ ਕੁੜੀ ਨੂੰ ਜਲੰਧਰ ਦੇ ਡੀਸੀ ਨੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਦਾ ਕੀਤਾ ਐਲਾਨ

Written by  Shaminder   |  September 02nd 2020 11:11 AM  |  Updated: September 02nd 2020 11:11 AM

ਗੁੱਟ ਵੱਢੇ ਜਾਣ ਦੇ ਬਾਵਜੂਦ ਲੁਟੇਰਿਆਂ ਨੂੰ ਭਾਜੜਾਂ ਪਾਉਣ ਵਾਲੀ ਕੁੜੀ ਨੂੰ ਜਲੰਧਰ ਦੇ ਡੀਸੀ ਨੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਦਾ ਕੀਤਾ ਐਲਾਨ

ਜਲੰਧਰ ‘ਚ ਲੁਟੇਰਿਆਂ ਨੂੰ ਆਪਣੀ ਬਹਾਦਰੀ ਦੇ ਨਾਲ ਭਾਜੜਾਂ ਪਾਉਣ ਵਾਲੀ ਕੁੜੀ ਕੁਸਮ ਨੂੰ ਜਲਧੰਰ ਦੇ ਡਿਪਟੀ ਕਮਿਸ਼ਨਰ ਨੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ।15 ਸਾਲਾ ਕੁੜੀ ਕੁਸੁਮ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਉਸ ਦੇ ਇਸ ਬੇਮਿਸਾਲ ਕਾਰਨਾਮੇ ਲਈ 51000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਬਹਾਦਰ ਕੁੜੀ ਦੀ ਚਰਚਾ ਪੂਰੇ ਦੇਸ਼ ‘ਚ ਹੋ ਰਹੀ ਹੈ ।

https://twitter.com/drharshvardhan/status/1300813145288577025

ਪੰਜਾਬ ਦੀ ਬਹਾਦਰ ਕੁੜੀ ਕੁਸਮ ਦੇ ਚਰਚੇ ਦਿੱਲੀ ਤੱਕ ਪਹੁੰਚ ਗਏ ਨੇ, ਜਲੰਧਰ ਦੀ ਇਸ ਬਹਾਦਰ ਕੁੜੀ ਨੇ ਜਿਸ ਤਰ੍ਹਾਂ ਆਪਣੀ ਹਿੰਮਤ ਨਾਲ ਲੁਟੇਰਿਆਂ ਨੂੰ ਫੜਿਆ ਸੀ ।ਉਸ ਤੋਂ ਬਾਅਦ  ਸਿਹਤ ਮੰਤਰੀ ਹਰਸ਼ਵਰਧਨ ਵੀ ਉਸ ਦੇ ਕਾਇਲ ਹੋ ਗਏ ਨੇ, ਹਰਸ਼ਵਰਧਨ ਨੇ ਟਵੀਟ ਕਰਦੇ ਹੋਏ ਲਿਖਿਆ "ਬਹਾਦਰ ਕੁਸੁਮ ਦੇ ਸ਼ਕਤੀਸ਼ਾਲੀ ਸੰਘਰਸ਼ ਅਤੇ ਬਹਾਦਰੀ ਨੂੰ ਸਲਾਮ,ਆਪਣੇ ਜਜ਼ਬੇ ਇੱਛਾ ਸ਼ਕਤੀ ਨਾਲ ਹਾਲਾਤਾਂ ਦੇ ਉਲਟ ਚੱਲ ਕੇ ਕੁੱਝ ਲੋਕ ਆਪਣੀ ਕਾਮਯਾਬੀ ਦਾ ਲੋਹਾ ਮੰਨਵਾਂ ਲੈਂਦੇ ਨੇ,ਜਲੰਧਰ ਦੀ ਕੁਸਮ ,ਜਿਸ ਦੀ ਹਿੰਮਤ ਦੇ ਸਾਹਮਣੇ ਮੋਬਾਈਲ ਸਨੈਚਰ ਨੂੰ ਹੀ ਹਾਰ ਮੰਨਣੀ ਪਈ"।

https://www.instagram.com/p/CEjawJUFB7n/

28 ਅਗਸਤ ਨੂੰ 15 ਸਾਲ ਦੀ ਕੁਸੁਮ ਟਿਊਸ਼ਨ ਤੋਂ ਘਰ ਪਰਤ ਰਹੀ ਸੀ, ਘਰ ਦੇ ਨਜ਼ਦੀਕ ਮੋਟਰ ਸਾਈਕਲ 'ਤੇ ਸਵਾਲ 2 ਲੁਟੇਰੇ ਆਏ ਅਤੇ ਉਸ ਦਾ ਮੋਬਾਈਲ ਫ਼ੋਨ ਖਿੱਚ ਕੇ ਭੱਜਣ ਲੱਗੇ, ਪਰ 15 ਦੀ ਕੁਸਮ ਦਾ ਹੌਸਲਾ ਅਤੇ ਹਿੰਮਤ  ਇੰਨਾ ਦੋਵਾਂ ਲੁਟੇਰਿਆਂ 'ਤੇ ਭਾਰੀ ਪਈ, ਜਿਵੇਂ ਹੀ ਲੁਟੇਰੇ ਫ਼ੋਨ ਖੋਹ ਕੇ ਬਾਈਕ ਤੇ ਭੱਜਣ ਲੱਗੇ ਕੁਸੁਮ ਨੇ ਬਾਈਕ 'ਤੇ ਬੈਠੇ ਇੱਕ ਲੁੱਟੇਰੇ ਨੂੰ ਪਿੱਛੋਂ ਫੜ ਲਿਆ ਹੈ,ਲੁਟੇਰਾ ਕਈ ਵਾਰ ਕੁਸੁਮ ਤੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕੁਸੁਮ ਨੇ ਉਸ ਨੂੰ ਨਹੀਂ ਛੱਡਿਆ,ਬਾਅਦ ਵਿੱਚੋਂ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਕੁਸੁਮ ਨੂੰ ਜ਼ਖ਼ਮੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਵਕਤ ਤੱਕ ਕੁਸੁਮ ਦੀ ਮਦਦ ਦੇ ਲਈ ਕਈ ਲੋਕ ਆ ਗਏ ਅਤੇ ਬਾਇਕ 'ਤੇ ਪਿੱਛੇ ਬੈਠੇ ਲੁੱਟੇਰੇ ਨੂੰ ਫੜ ਲਿਆ ਗਿਆ ਜਦਕਿ ਦੂਜਾ ਫ਼ਰਾਰ ਹੋ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network