Mira Kapoor Baby Bump: ਧੀ ਮੀਸ਼ਾ ਦੇ 6ਵੇਂ ਜਨਮਦਿਨ 'ਤੇ ਮੀਰਾ ਰਾਜਪੂਤ ਨੇ ਪ੍ਰੈਗਨੈਂਸੀ ਦੇ ਦਿਨਾਂ ਨੂੰ ਕੀਤਾ ਯਾਦ, ਪਤੀ ਸ਼ਾਹਿਦ ਨਾਲ ਸ਼ੇਅਰ ਕੀਤੀ ਫੋਟੋ

written by Lajwinder kaur | August 26, 2022

Mira Rajput flaunts baby bump in throwback pic: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਬੀ-ਟਾਊਨ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਇਹ ਜੋੜਾ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜੋ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਹੁਣ ਇੱਕ ਵਾਰ ਫਿਰ ਮੀਰਾ ਕਪੂਰ ਨੇ ਸ਼ਾਹਿਦ ਕਪੂਰ ਦੀ ਇੱਕ ਥ੍ਰੋਬੈਕ ਤਸਵੀਰ ਪੋਸਟ ਕੀਤੀ ਹੈ ਜੋ ਮਿੰਟਾਂ ਵਿੱਚ ਵਾਇਰਲ ਹੋ ਗਈ ਹੈ ਅਤੇ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਹੋਰ ਪੜ੍ਹੋ : ਜਜ਼ਬਾਤਾਂ ਤੇ ਐਕਸ਼ਨ ਦਾ ਨਾਲ ਭਰਿਆ ਹਰਦੀਪ ਗਰੇਵਾਲ ਦੀ ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

image From instagram

ਦਰਅਸਲ, ਸ਼ਾਹਿਦ ਅਤੇ ਮੀਰਾ ਅੱਜ ਆਪਣੀ ਬੇਟੀ ਮੀਸ਼ਾ ਕਪੂਰ ਦਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਮੀਰਾ ਕਪੂਰ ਨੇ ਬੇਟੀ ਮੀਸ਼ਾ ਦੇ ਜਨਮ ਨਾਲ ਜੁੜੀ ਇਕ ਬਹੁਤ ਹੀ ਪਿਆਰੀ ਯਾਦ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਸਾਹਮਣੇ ਆਈ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਮੀਰਾ ਕਪੂਰ ਦੀ ਇਹ ਤਸਵੀਰ ਡਿਲੀਵਰੀ ਤੋਂ ਪਹਿਲਾਂ ਵਾਲੀ ਰਾਤ ਦੀ ਹੈ।

inside image of meera and shahid image From Instagram

ਤਸਵੀਰ 'ਚ ਮੀਰਾ ਕਪੂਰ ਆਪਣਾ ਬੇਬੀ ਬੰਪ ਫੜ ਕੇ ਆਰਾਮ ਕਰ ਰਹੀ ਹੈ ਅਤੇ ਉਸ ਦੇ ਚਿਹਰੇ ਤੋਂ ਸਾਫ ਹੈ ਕਿ ਉਸ ਨੂੰ ਜਣੇਪੇ ਦੇ ਦਰਦ ਚ ਹੈ। ਜਦਕਿ ਸ਼ਾਹਿਦ ਕਪੂਰ ਸੈਲਫੀ ਰਾਹੀਂ ਇਸ ਖੂਬਸੂਰਤ ਯਾਦ ਨੂੰ ਕੈਪਚਰ ਕਰਦੇ ਨਜ਼ਰ ਆ ਰਹੇ ਹਨ।

shahid kapoor family pic and enjyoing holidays image From Instagram

ਆਪਣੀ ਇਸ ਯਾਦਗਾਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮੀਰਾ ਕਪੂਰ ਨੇ ਲਿਖਿਆ, ''6 ਸਾਲ ਪਹਿਲਾਂ, ਉਸ ਰਾਤ ਦੀ ਹੈ...ਤੁਸੀਂ ਪਹਿਲਾਂ ਹੀ ਬਾਹਰ ਆ ਸਕਦੇ ਹੋ? ਅਤੇ ਫਿਰ ਸਭ ਤੋਂ ਖੂਬਸੂਰਤ ਘਟਨਾ ਵਾਪਰੀ।” ਮੀਰਾ ਕਪੂਰ ਦੀ ਇਹ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਸਾਰੇ ਸੈਲੇਬਸ ਵੀ ਇਸ ਪੋਸਟ ਨੂੰ ਲਾਈਕ ਅਤੇ ਕਮੈਂਟ ਕਰ ਰਹੇ ਹਨ।

ਸ਼ਾਹਿਦ ਦੀ ਪਤਨੀ ਮੀਰਾ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹੈ ਪਰ ਇਸ ਦੇ ਬਾਵਜੂਦ ਉਹ ਚਰਚਾ 'ਚ ਬਣੀ ਹੋਈ ਹੈ। ਇਸ ਦੇ ਨਾਲ ਹੀ ਮੀਰਾ ਕਪੂਰ ਵੀ ਕੁਝ ਬ੍ਰਾਂਡ ਐਂਡੋਰਸਮੈਂਟਸ ਦਾ ਹਿੱਸਾ ਹੈ ਅਤੇ ਬੱਚਿਆਂ ਦੇ ਪਾਲਣ-ਪੋਸ਼ਣ 'ਤੇ ਧਿਆਨ ਦੇ ਰਹੀ ਹੈ।

 

View this post on Instagram

 

A post shared by Mira Rajput Kapoor (@mira.kapoor)

You may also like