ਸ਼ਾਹਿਦ ਕੂਪਰ ਦੀ ਪਤਨੀ ਮੀਰਾ ਨੇ ਆਪਣੇ ਦਿਉਰ ਈਸ਼ਾਨ ਖੱਟਰ ਨੂੰ ਮਾਰਿਆ ਥੱਪੜ, ਦਿਉਰ-ਭਰਜਾਈ ਦਾ ਵੀਡੀਓ ਹੋਇਆ ਵਾਇਰਲ

written by Lajwinder kaur | December 12, 2022 11:40am

Mira Rajput slaps brother-in-law Ishaan Khatter: ਬਾਲੀਵੁੱਡ ਦੇ ਨਾਮੀ ਐਕਟਰ ਸ਼ਾਹਿਦ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪਤਨੀ ਅਤੇ ਆਪਣੇ ਭਰਾ ਦੇ ਨਾਲ ਮਜ਼ੇਦਾਰ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ ਉੱਤੇ ਸ਼ਾਹਿਦ, ਈਸ਼ਾਨ ਤੇ ਮੀਰਾ ਦਾ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ।

ਸ਼ਾਹਿਦ ਕਪੂਰ ਅਕਸਰ ਆਪਣੇ ਭਰਾ ਈਸ਼ਾਨ ਖੱਟਰ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਈਸ਼ਾਨ ਦੇ ਬਰਥਡੇਅ ਮੌਕੇ ਉੱਤੇ ਵੀ ਸ਼ਾਹਿਦ ਨੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਪਾ ਕੇ ਵਿਸ਼ ਕੀਤਾ ਸੀ। ਦੋਵਾਂ ਸਿਤਾਰਿਆਂ ਦੀ ਬਾਂਡਿੰਗ ਸੋਸ਼ਲ ਮੀਡੀਆ 'ਤੇ ਸਾਫ ਨਜ਼ਰ ਆ ਰਹੀ ਹੈ। ਈਸ਼ਾਨ ਖੱਟਰ ਅਤੇ ਸ਼ਾਹਿਦ ਕਪੂਰ ਨੇ ਮੀਰਾ ਰਾਜਪੂਤ ਦੇ ਨਾਲ ਫਰਹਾਨ ਅਖਤਰ ਦੀ ਫ਼ਿਲਮ ‘ਦਿਲ ਚਾਹਤਾ ਹੈ' ਦੇ ਆਈਕੋਨਿਕ ਸੀਨ ਨੂੰ ਰੀ-ਕ੍ਰਿਏਟ ਕੀਤਾ ਹੈ, ਜੋਕਿ ਕਾਫੀ ਮਜ਼ਾਕੀਆ ਹੈ।

ਹੋਰ ਪੜ੍ਹੋ : ਕਰੀਨਾ-ਸੈਫ ਪੁੱਤ ਤੈਮੂਰ ਨਾਲ ਦੇ ਰਹੇ ਸੀ ਪੋਜ਼ ਤਾਂ ਗੁੱਸੇ ‘ਚ ਆਏ ਨੰਨ੍ਹੇ ਜੇਹ ਨੇ ਕਰ ਦਿੱਤੀ ਅਜਿਹੀ ਹਰਕਤ, ਦੇਖੋ ਤਸਵੀਰ

ishaan khatter with shahid kapoor Image Source : Instagram

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਿਦ ਕਪੂਰ ਆਕਾਸ਼ ਯਾਨੀ ਆਮਿਰ ਖਾਨ ਦੇ ਕਿਰਦਾਰ 'ਚ ਹਨ। ਈਸ਼ਾਨ ਨੇ ਸਮੀਰ ਦੀ ਭੂਮਿਕਾ ਨੂੰ ਚੁਣਿਆ। ਜਦੋਂਕਿ ਮੀਰਾ ਰਾਜਪੂਤ ਸਮੀਰ ਦੀ ਪ੍ਰੇਮਿਕਾ ਪ੍ਰਿਆ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ । ਦੱਸਣਯੋਗ ਹੈ ਕਿ ਫਿਲਮ 'ਦਿਲ ਚਾਹਤਾ ਹੈ' ਸਾਲ 2001 'ਚ ਰਿਲੀਜ਼ ਹੋਈ ਸੀ, ਜਿਸ 'ਚ ਸੈਫ ਅਲੀ ਖਾਨ, ਆਮਿਰ ਖਾਨ ਅਤੇ ਅਕਸ਼ੈ ਖੰਨਾ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਸੀ।

inside image of mira rajpur and ishaan khatter shahid kapoor Image Source : Instagram

ਫਿਲਮ 'ਦਿਲ ਚਾਹਤਾ' ਦੇ ਸੀਨ ਮੁਤਾਬਕ ਮੀਰਾ ਰਾਜਪੂਤ ਈਸ਼ਾਨ ਖੱਟਰ ਨੂੰ ਸਮਝਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਈਸ਼ਾਨ ਗੁੱਸੇ 'ਚ ਆ ਕੇ ਮੀਰਾ ਰਾਜਪੂਤ ਕੋਲ ਪਹੁੰਚਦਾ ਹੈ। ਜਿਸ ਤੋਂ ਬਾਅਦ ਮੀਰਾ ਜੋ ਕਿ ਈਸ਼ਾਨ ਨੂੰ ਥੱਪੜ ਮਾਰ ਦਿੰਦੀ ਹੈ। ਇਸ ਸੀਨ ਨੂੰ ਰੀਕ੍ਰਿਏਟ ਕਰਨ ਤੋਂ ਬਾਅਦ ਤਿੰਨੋਂ ਉੱਚੀ-ਉੱਚੀ ਹੱਸਣ ਲੱਗ ਪੈਂਦੇ ਹਨ। ਫੈਨਜ਼ ਨੂੰ ਇਹ ਵੀਡਿਓ ਕਾਫੀ ਪਸੰਦ ਆ ਰਹੀ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸ਼ਾਹਿਦ ਕਪੂਰ ਨੇ ਕੈਪਸ਼ਨ 'ਚ ਲਿਖਿਆ, 'ਦਿਲ ਚਾਹਤਾ ਹੈ'। ਇਸ ਮਜ਼ਾਕੀਆ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਨਾਲ ਕਲਾਕਾਰ ਵੀ ਖੂਬ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਸੈਕਸ਼ਨ 'ਚ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ।

Shahid kapoor, Image Source : Instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਜਲਦ ਹੀ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਫ਼ਿਲਮ ਬਲਡੀ ਡੈਡੀ ਵਿੱਚ ਨਜ਼ਰ ਆਉਣਗੇ। ਉਥੇ ਹੀ, ਈਸ਼ਾਨ ਖੱਟਰ ਆਖਰੀ ਵਾਰ ਕਾਮੇਡੀ-ਹੌਰਰ ਫ਼ਿਲਮ ਫੋਨ ਭੂਤ ਵਿੱਚ ਨਜ਼ਰ ਆਇਆ ਸੀ। ਇਸ ਫ਼ਿਲਮ 'ਚ ਈਸ਼ਾਨ ਨੇ ਕੈਟਰੀਨਾ ਕੈਫ ਅਤੇ ਸਿਧਾਂਤ ਚਤੁਰਵੇਦੀ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਉੱਧਰ ਗੱਲ ਕਰੀਏ ਮੀਰਾ ਰਾਜਪੂਤ ਜੋ ਕਿ ਭਾਵੇਂ ਬਾਲੀਵੁੱਡ ਜਗਤ ਤੋਂ ਨਹੀਂ ਹੈ, ਪਰ ਫਿਰ ਵੀ ਸੋਸ਼ਲ ਮੀਡੀਆ ਉੱਤੇ ਉਸਦੀ ਚੰਗੀ ਫੈਨ ਫਾਲਵਿੰਗ ਹੈ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 

 

View this post on Instagram

 

A post shared by Shahid Kapoor (@shahidkapoor)

You may also like