ਪੀਟੀਸੀ ਪੰਜਾਬੀ 'ਤੇ ਦੇਖੋ 'ਮਿਰਚੀ ਮਿਊਜ਼ਿਕ ਅਵਾਰਡ ਪੰਜਾਬੀ' ਅੱਜ ਸ਼ਾਮ 8:15 ਵਜੇ, ਦੇਖੋ ਵੀਡੀਓ

Written by  Aaseen Khan   |  May 05th 2019 05:21 PM  |  Updated: May 05th 2019 05:21 PM

ਪੀਟੀਸੀ ਪੰਜਾਬੀ 'ਤੇ ਦੇਖੋ 'ਮਿਰਚੀ ਮਿਊਜ਼ਿਕ ਅਵਾਰਡ ਪੰਜਾਬੀ' ਅੱਜ ਸ਼ਾਮ 8:15 ਵਜੇ, ਦੇਖੋ ਵੀਡੀਓ

ਪੀਟੀਸੀ ਪੰਜਾਬੀ 'ਤੇ ਦੇਖੋ 'ਮਿਰਚੀ ਮਿਊਜ਼ਿਕ ਅਵਾਰਡ ਪੰਜਾਬੀ' ਅੱਜ ਸ਼ਾਮ 8:15 ਵਜੇ, ਦੇਖੋ ਵੀਡੀਓ : ਮਿਰਚੀ ਮਿਊਜ਼ਿਕ ਅਵਾਰਡਜ਼ ਜਿੰਨ੍ਹਾਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫ਼ਿਲਮ ਇੰਡਸਟਰੀ ਦੇ ਉਹਨਾਂ ਗਾਣਿਆਂ ਅਤੇ ਆਰਟਿਸਟਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿੰਨ੍ਹਾਂ ਦੇ ਗਾਣਿਆਂ ਨੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੁੰਦਾ ਹੈ। ਮਿਰਚੀ ਮਿਊਜ਼ਿਕ ਅਵਾਰਡ ਪੰਜਾਬੀ 2019 ਜਿਸ 'ਚ ਬਹੁਤ ਸਾਰੇ ਬਾਲੀਵੁੱਡ ਅਤੇ ਪੰਜਾਬੀ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਰੰਗ ਬੰਨ੍ਹਣਗੇ।

ਮਿਰਚੀ ਮਿਊਜ਼ਿਕ ਅਵਾਰਡ ਦੀ ਇਹ ਸ਼ਾਨਦਾਰ ਸ਼ਾਮ ਅੱਜ ਯਾਨੀ 5 ਮਈ ਨੂੰ ਪੀਟੀਸੀ ਪੰਜਾਬੀ 'ਤੇ ਰਾਤ 8:15 ਵਜੇ ਦੇਖਣ ਨੂੰ ਮਿਲਣ ਵਾਲੀ ਹੈ, ਜਿੱਥੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ, ਗਾਇਕਾ ਸੁਨੰਦਾ ਸ਼ਰਮਾ, ਰਣਜੀਤ ਬਾਵਾ, ਮਨਕਿਰਤ ਔਲਖ ਅਤੇ ਮਿਲਿੰਦ ਗਾਬਾ ਸਮੇਤ ਹੋਰ ਵੀ ਕਈ ਸਿਤਾਰਿਆਂ ਦੀ ਸ਼ਾਨਦਾਰ ਪਰਫ਼ਾਰਮੈਂਸ ਦੇਖਣ ਨੂੰ ਮਿਲਣ ਵਾਲੀ ਹੈ।

ਮਿਰਚੀ ਮਿਊਜ਼ਿਕ ਅਵਾਰ੍ਡ੍ਸ ਪੰਜਾਬੀ’ ਇੱਕ ਵਾਰ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਝੇ ਹੋਏ ਕਲਾਕਾਰਾਂ ਨੂੰ ਲੱਭ ਕੇ ਉਹਨਾਂ ਦੀ ਪ੍ਰਤਿਭਾ ਨੂੰ ਸਨਮਾਨਿਤ ਕਰੇਗਾ। ਮਿਰਚੀ ਮਿਊਜ਼ਿਕ ਅਵਾਰਡਜ਼ ਪੰਜਾਬੀ 'ਚ ਕਈ ਕੈਟੇਗਰੀਆਂ 'ਚ ਗਾਇਕਾਂ, ਗੀਤਕਾਰਾਂ, ਮਿਊਜ਼ਿਕ ਡਾਇਰੈਕਟਰਜ਼, ਅਤੇ ਹੋਰ ਸੰਗੀਤ ਜਗਤ ਨਾਲ ਜੁੜੇ ਆਰਟਿਸਟਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਹੋਰ ਵੇਖੋ : ਪੀਟੀਸੀ ਸ਼ੋਅ ਕੇਸ 'ਚ ਦੇਖੋ ਮਿਊਜ਼ਿਕ ਤੇ ਮਸਤੀ ਦਾ ਤੜਕਾ ਜੱਸੀ ਗਿੱਲ ਦੇ ਨਾਲ 

ਮਿਰਚੀ ਮਿਊਜ਼ਿਕ ਅਵਾਰਡ ਪੰਜਾਬੀ ਦੀ ਸ਼ੁਰੂਆਤ 2014 'ਚ ਕੀਤੀ ਗਈ ਸੀ ਤੇ ਹੁਣ ਇਹ ਸੰਗੀਤ 'ਤੇ ਕਾਮਯਾਬੀ ਨਾਲ ਭਰਪੂਰ ਸਫ਼ਰ 2019 ਤੱਕ ਪਹੁੰਚ ਗਿਆ ਹੈ। ਇਸ ਛੇਵੇਂ ਸਾਲ ਦੇ ਮਿਰਚੀ ਮਿਊਜ਼ਿਕ ਅਵਾਰਡ ਦੇ ਪੂਰੇ ਪ੍ਰੋਗਰਾਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ (5 ਮਈ) 8:15 ਵਜੇ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network