ਹਿਮਾ ਦਾਸ ਦੀ ਕਾਮਯਾਬੀ ਨੂੰ ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਲਾਮ

Written by  Lajwinder kaur   |  July 22nd 2019 03:44 PM  |  Updated: July 22nd 2019 03:45 PM

ਹਿਮਾ ਦਾਸ ਦੀ ਕਾਮਯਾਬੀ ਨੂੰ ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਲਾਮ

ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੀ ਧੀ ਹਿਮਾ ਦਾਸ ਜਿਸ ਨੇ ਲਗਭਗ 19 ਦਿਨਾਂ ‘ਚ 5 ਗੋਲਡ ਮੈਡਲ ਜਿੱਤੇ ਹਨ। ਜਿਸਦੇ ਚੱਲਦੇ ਉਨ੍ਹਾਂ ਦੀ ਕਾਮਯਾਬੀ ਉੱਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ ਪੰਜਾਬੀ ਸਿਤਾਰਿਆਂ ਨੇ ਵੀ ਵਧਾਈਆਂ ਦਿੱਤੀਆਂ ਨੇ। ਜੀ ਹਾਂ ਮਿਸ ਪੂਜਾ ਤੇ ਬੌਬੀ ਲਾਇਲ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਉੱਤੇ ਹਿਮਾ ਦਾਸ ਦੇ ਲਈ ਪੋਸਟ ਪਾ ਕੇ ਮੁਬਾਰਕਾਂ ਦਿੱਤੀਆਂ ਨੇ।

ਹੋਰ ਵੇਖੋ: ਪਰਥ ‘ਚ ਮੀਂਹ ਦੇ ਬਾਵਜੂਦ ਵੀ ਪੰਜਾਬ ਦੀ ਸ਼ਾਨ ਹਰਭਜਨ ਮਾਨ ਨੇ ਸ਼ੋਅ ਰੱਖਿਆ ਜਾਰੀ

ਮਿਸ ਪੂਜਾ ਨੇ ਇੰਸਟਾਗ੍ਰਾਮ ਉੱਤੇ ਹਿਮਾ ਦਾਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, Salute ... Hima Das won 5 Gold Medals in 2018 Asian games Jakarta INDONESIA ... #Feelingproud #womenpower #Chakdeindia’

ਬੌਬੀ ਲਾਇਲ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲਰ ਦੇ ਜ਼ਰੀਏ ਹਿਮਾ ਦਾਸ ਦੇ ਹੌਂਸਲੇ ਨੇ ਸਲਾਮ ਕਰਦੇ ਹੋਏ ਹਿਮਾ ਦਾਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Dear Indians, there are so many things to consider besides cricket! Lets celebrate them too!! U made us Proud...Hima Das... 5 golds in 19days!! In 5 different international athletics competitions!! ...Golden Girl...Congratulations INDIA #jaihind #girlpower #womenempowerment #proudindian’ ਬੌਬੀ ਲਾਇਲ ਜੋ ਪੀਟੀਸੀ ਪੰਜਾਬੀ ਦੇ ਸ਼ੋਅ ਮਿਸ ਪੀਟੀਸੀ ਪੰਜਾਬੀ-2019 ‘ਚ ਜੱਜ ਦੀ ਭੂਮਿਕਾ ਵੀ ਨਿਭਾ ਰਹੇ ਨੇ।

ਹਿਮਾ ਦਾਸ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਉੱਤੇ ਬਿੱਗ ਬੀ ਤੋਂ ਲੈ ਕੇ ਅਕਸ਼ੈ ਕੁਮਾਰ, ਮਲਿਕਾ ਸ਼ੇਰਾਵਤ ਤੇ ਭਾਰਤੀ ਕ੍ਰਿਕੇਟ ਖਿਡਾਰੀਆਂ ਨੇ ਵੀ ਹੌਂਸਲਾ ਵਧਾਉਂਦੇ ਹੋਏ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network