ਮਿਸ ਪੂਜਾ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ 

Written by  Rupinder Kaler   |  June 22nd 2019 11:27 AM  |  Updated: June 22nd 2019 11:27 AM

ਮਿਸ ਪੂਜਾ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗਾਣਾ 

ਆਪਣੇ ਗਾਣਿਆਂ ਨਾਲ ਹਰ ਇੱਕ ਦੇ ਦਿਲ ਨੂੰ ਟੁੰਬਣ ਵਾਲੀ ਮਿਸ ਪੂਜਾ ਏਨੀਂ ਦਿਨੀਂ ਕਾਫੀ ਮਿਹਨਤ ਕਰ ਰਹੀ ਹੈ, ਕਿਉਂਕਿ ਉਹ ਛੇਤੀ ਹੀ ਆਪਣਾ ਨਵਾਂ ਗਾਣਾ ਲੈ ਕੇ ਆਉਣ ਵਾਲੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ 'ਪਾਸਵਰਡ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦੀ ਵੀਡੀਓ ਦੀ ਸ਼ੂਟਿੰਗ ਚੱਲ ਰਹੀ ਹੈ ।

https://www.instagram.com/p/By4GTmwgMHj/

ਇਸ ਦੀ ਜਾਣਕਾਰੀ ਮਿਸ ਪੂਜਾ ਨੇ ਗਾਣੇ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਕੇ ਦਿੱਤੀ ਹੈ । ਉਹਨਾਂ ਨੇ ਇਸ ਪੋਸਟਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਗਾਣੇ ਦੀ ਵੀਡੀਓ ਯੂਰਪ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਕੀਤੀ ਜਾ ਰਹੀ ਹੈ । ਪਾਸਵਰਡ ਗਾਣੇ ਦੇ ਬੋਲ ਜੱਗੀ ਜਾਗੋਵਾਲ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਵੀਡੀਓ jaggi jagowal ਸ਼ੂਟ ਕਰ ਰਹੇ ਹਨ । ਗਾਣੇ ਦਾ ਮਿਊਜ਼ਿਕ aks ਨੇ ਤਿਆਰ ਕੀਤਾ ਹੈ ।

https://www.instagram.com/p/By__fbHgz7I/

ਮਿਸ ਪੂਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹਿੱਟ ਗਾਣੇ ਦਿੱਤੇ ਹਨ । ਇਹਨਾਂ ਗਾਣਿਆਂ ਵਿੱਚ ਬਹੁਤ ਸਾਰੇ ਦੋਗਾਣੇ ਹਨ ਜਦੋਂ ਕਿ ਬਹੁਤ ਸਾਰੇ ਸੋਲੋ ਗਾਣੇ ਸ਼ਾਮਿਲ ਹਨ ।

https://www.instagram.com/p/ByegnPxAbfc/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network