ਮਿਸ ਪੂਜਾ ਨੇ ਇਸ ਤਰਾਂ ਮੰਗੀ ਲੋਹੜੀ , ਦੇਖੋ ਵੀਡੀਓ

Written by  Aaseen Khan   |  January 13th 2019 05:15 PM  |  Updated: January 13th 2019 05:15 PM

ਮਿਸ ਪੂਜਾ ਨੇ ਇਸ ਤਰਾਂ ਮੰਗੀ ਲੋਹੜੀ , ਦੇਖੋ ਵੀਡੀਓ

ਮਿਸ ਪੂਜਾ ਨੇ ਇਸ ਤਰਾਂ ਮੰਗੀ ਲੋਹੜੀ , ਦੇਖੋ ਵੀਡੀਓ : ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਆਪਣੇ ਗੀਤਾਂ ਦੇ ਜ਼ਰੀਏ ਪਾਲੀਵੁੱਡ ‘ਚ ਖਾਸ ਥਾਂ ਬਣਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਐਕਟਿਵ ਰਹਿੰਦੇ ਨੇ ਅਤੇ ਆਪਣੇ ਪ੍ਰਾਜੈਕਟਸ ਦੇ ਵੀਡਿਓ ਸੋਸ਼ਲ ਮੀਡੀਆ ‘ਤੇ ਪਾ ਕੇ ਆਪਣੇ ਫੈਨਸ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਨੇ ।ਪਰ ਹੁਣ ਲੋਹੜੀ ਦੀਆਂ ਰੌਣਕਾਂ ਹਰ ਪਾਸੇ ਛਾਈਆਂ ਹੋਈਆਂ ਹਨ। ਮਿਸ ਪੂਜਾ ਵੀ ਲੋਹੜੀ ਦੇ ਰੰਗ 'ਚ ਨਜ਼ਰ ਆਏ। ਜੀ ਹਾਂ ਉਹਨਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਮਿਸ ਪੂਜਾ ਬੱਚਿਆਂ ਦੀ ਤਰਾਂ ਘਰ ਚੋਂ ਲੋਹੜੀ ਮੰਗਦੀ ਦਿਖਾਈ ਦੇ ਰਹੇ ਹਨ , ਪਰ ਮਿਸ ਪੂਜਾ ਨੂੰ ਲੋਹੜੀ ਨਹੀਂ ਦਿੱਤੀ ਜਾਂਦੀ।

https://www.instagram.com/p/Bsf0CykDQPy/

ਲੋਹੜੀ ਮੰਗਣ ਗਈ ਮਿਸ ਪੂਜਾ ਅੱਗਿਓਂ ਫਿਰ ਲੋਹੜੀ ਨਾ ਦੇਣ ਵਾਲੇ ਘਰ ਨੂੰ ਜਿਸ ਤਰਾਂ ਟਿੱਚਰ ਕੀਤੀ ਜਾਂਦੀ ਹੈ , ਉਹ ਵੀ ਕਰਦੇ ਨਜ਼ਰ ਆਏ। ਉਹ ਕਹਿੰਦੇ ਹਨ 'ਘੜੁਕਾ ਵੀ ਘੜੁਕਾ ਇਹ ਘਰ ਭੁੱਖਾ'। ਸੁੰਦਰ ਮੁੰਦਰੀਏ ਗਾਣਾ ਗਾ ਲੋਹੜੀ ਮੰਗ ਰਹੀ ਮਿਸ ਪੂਜਾ ਨੂੰ ਕੋਈ ਲੋਹੜੀ ਦੇਣ ਤੋਂ ਇਨਕਾਰ ਕਰ ਦਵੇ , ਖੈਰ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ।

Miss Pooja celebrating Lohri as childhood memories ਮਿਸ ਪੂਜਾ ਨੇ ਇਸ ਤਰਾਂ ਮੰਗੀ ਲੋਹੜੀ , ਦੇਖੋ ਵੀਡੀਓ

ਹੋਰ ਵੇਖੋ : ਮਿਸ ਪੂਜਾ ਨੂੰ ਹਰਿਆਣਾ ਦੇ ਸੀ.ਐੱਮ. ਮਨੋਹਰ ਲਾਲ ਖੱਟਰ ਵੱਲੋਂ ਕੀਤਾ ਗਿਆ ਸਨਮਾਨਤ

ਮਿਸ ਪੂਜਾ ਇਸੇ ਤਰਾਂ ਹਰ ਤਿਉਹਾਰ 'ਤੇ ਆਪਣੇ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ , ਤਿਉਹਾਰ ਦੀਆਂ ਮੁਬਾਰਕਾਂ ਵੀ ਦੇ ਜਾਂਦੇ ਹਨ। ਅਤੇ ਖੁਦ ਵੀ ਮਸਤੀ ਕਰਦੇ ਹੋਏ ਤਿਉਹਾਰ ਦਾ ਅਨੰਦ ਮਾਣ ਲੈਂਦੇ ਹਨ। ਮਿਸ ਪੂਜਾ ਨੂੰ ਡਿਊਟ ਗਾਣਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਹਰ ਵਰਗ ਦੀ ਪਸੰਦ ਮਿਸ ਪੂਜਾ ਸੈਂਕੜੇ ਹੀ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ। ਮਿਸ ਪੂਜਾ ਦਾ ਲੋਹੜੀ ਮੰਗਦਿਆਂ ਦਾ ਇਹ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network