ਜਦੋਂ ਵਿਦੇਸ਼ੀਆਂ ਨੇ ਮਿਸ ਪੂਜਾ ਦੇ ਗੀਤਾਂ 'ਤੇ ਪਾਇਆ ਭੰਗੜਾ,ਮਿਸ ਪੂਜਾ ਨੇ ਸਾਂਝਾ ਕੀਤਾ ਵੀਡੀਓ

written by Shaminder | October 03, 2019

ਮਿਸ ਪੂਜਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਮਿਸ ਪੂਜਾ ਦੇ ਨਾਲ ਇੱਕ ਵਿਦੇਸ਼ੀ ਜੋੜਾ ਉਨ੍ਹਾਂ ਦੇ ਗੀਤ ਫਿਸ਼ ਕੱਟ 'ਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਗੋਰੀ ਬੀਬੀ ਐਂਡ ਕਰਾਈ ਜਾਂਦੀ ਮਿਸ ਪੂਜਾ ਦੇ ਗਾਣੇ 'ਤੇ ਭੰਗੜਾ ਪਾਈ ਜਾਂਦੀ"।

https://www.instagram.com/p/B3GoB9EAMG1/ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਗੀਤਾਂ ਨੂੰ ਸਿਰਫ਼ ਪੰਜਾਬ ਅਤੇ ਹਿੰਦੁਸਤਾਨ ਸਾਰੇ ਸੂਬਿਆਂ ਹੀ ਨਹੀਂ ਬਲਕਿ ਦੁਨੀਆ ਭਰ 'ਚ ਸੁਣਿਆ ਜਾਂਦਾ ਹੈ । ਇਸ ਵੀਡੀਓ 'ਚ ਭੰਗੜਾ ਪਾਉਣ ਵਾਲੀ ਇਸ ਜੋੜੀ ਦਾ ਭੰਗੜਾ ਵੀ ਵੇਖਣ ਲਾਇਕ ਹੈ । https://www.instagram.com/p/B3EB-wSASBU/ ਮਿਸ ਪੂਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ । ਹਾਲ 'ਚ ਹੀ ਉਨ੍ਹਾਂ ਦਾ ਗੀਤ 'ਪਾਸਵਰਡ' ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/B28UrsxAYs-/ ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ । ਮਿਸ ਪੂਜਾ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਮਾਲ ਵਿਖਾ ਚੁੱਕੇ ਨੇ ਅਤੇ ਕਈ ਫ਼ਿਲਮਾਂ 'ਚ ਨਜ਼ਰ ਆਏ ਸਨ ।

0 Comments
0

You may also like