Advertisment

ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਕਿਸਾਨਾਂ ਦੇ ਧਰਨੇ ’ਚ ਲਗਵਾਈ ਹਾਜ਼ਰੀ, ਲੰਗਰ ’ਚ ਕੀਤੀ ਸੇਵਾ

author-image
By Rupinder Kaler
New Update
ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਕਿਸਾਨਾਂ ਦੇ ਧਰਨੇ ’ਚ ਲਗਵਾਈ ਹਾਜ਼ਰੀ, ਲੰਗਰ ’ਚ ਕੀਤੀ ਸੇਵਾ
Advertisment
ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਸਭ ਦੇ ਚਲਦੇ ਦਿੱਲੀ ਦੇ
Advertisment
ਕੁੰਡਲੀ ਬਾਰਡਰ 'ਤੇ ਡਟੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਗਾਇਕਾਵਾਂ ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਪਹੁੰਚੀਆਂ । ਇਸ ਦੌਰਾਨ ਇਹਨਾਂ ਗਾਇਕਾਵਾਂ ਨੇ ਖਾਲਸਾ ਏਡ ਵੱਲ਼ੋਂ ਚਲਾਏ ਜਾ ਰਹੇ ਲੰਗਰਾਂ ਵਿਚ ਸੇਵਾ ਕੀਤੀ। farmer ਹੋਰ ਪੜ੍ਹੋ :
Advertisment
publive-image ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਸਿੰਗਰ ਨਿਮਰਤ ਖਹਿਰਾ ਨੇ ਵੀ ਖਾਲਸਾ ਏਡ ਵੱਲੋਂ ਚਲਾਈ ਜਾ ਰਹੀ ਸੇਵਾ ਵਿਚ ਅਪਣਾ ਸਹਿਯੋਗ ਪਾਇਆ ਸੀ। ਇਸ ਤੋਂ ਇਲਾਵਾ ਨਿਮਰਤ ਖਹਿਰਾ ਨੇ ਸਿੰਘੂ ਬਾਰਡਰ 'ਤੇ ਕਿਸਾਨੀ ਸੰਘਰਸ਼ ਦੀ ਗਲਤ ਤਸਵੀਰ ਪੇਸ਼ ਕਰਨ ਵਾਲੇ ਮੀਡੀਆ ਨੂੰ ਲਾਹਣਤਾਂ ਵੀ ਪਾਈਆਂ ਸੀ। kaur b ਦੱਸ ਦਈਏ ਕਿ ਕਿਸਾਨੀ ਸੰਘਰਸ਼ ਨੂੰ ਪੰਜਾਬੀ ਸਿਤਾਰਿਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕ ਰਣਜੀਤ ਬਾਵਾ, ਦਿਲਜੀਤ ਦੁਸਾਂਝ, ਐਮੀ ਵਿਰਕ, ਬੀਰ ਸਿੰਘ, ਜੱਸ ਬਾਜਵਾ, ਤਰਸੇਮ ਜੱਸੜ ਸਮੇਤ ਹੋਰ ਕਈ ਗਾਇਕ ਲਗਾਤਾਰ ਕਿਸਾਨੀ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment