ਮਿਸ ਪੂਜਾ ਨੇ ਆਪਣੇ ਭਤੀਜੇ ਦੇ ਨਾਲ ‘ਜੁਰਾਬਾਂ’ ਗੀਤ ‘ਤੇ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 08, 2021

ਗਾਇਕਾ ਮਿਸ ਪੂਜਾ ਜੋ ਕਿ ਆਪਣੇ ਨਵੇਂ ਗੀਤ ਜੁਰਾਬਾਂ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਿਸ ਪੂਜਾ ਨੇ ਇਸ ਗੀਤ ਦੇ ਆਡੀਓ ਦੀ ਵਰਤੋਂ ਕਰਕੇ ਆਪਣੇ ਭਤੀਜੇ ਦੇ ਨਾਲ ਪਿਆਰੀ ਜਿਹੀ ਵੀਡੀਓ ਬਣਾਈ ਹੈ। singer miss pooja shared new poster of her upcoming song juraban Image Source: Instagramਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਬਣਾਈ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of miss pooja funny video with his nephew Image Source: Instagram
ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ -ਬੈਸਟ ਐਕਟਰ ਅਵਾਰਡ ਦਿੱਤਾ ਜਾਂਦਾ ਹੈ ਮੇਰੇ ਪਿਆਰੇ ਭਤੀਜੇ @avnooorsingh #watchtilltheend’ । ਭੂਆ-ਭਤੀਜੇ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਮਿਸ ਪੂਜਾ ਤੇ ਅਵਨੂਰ ਸਿੰਘ ਦੀ ਤਾਰੀਫ ਕਰ ਰਹੇ ਨੇ।
Miss pooja Image Source: Instagram
ਗਾਇਕਾ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਸੋਹਣਾ, ਸੋਹਣਾ-2, ਦਿਮਾਗ ਖਰਾਬ, ਫਿਸ਼ਕੱਟ,ਝੋਨਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਗੀਤ ਗਾਏ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਹਾਲ ਹੀ ‘ਚ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।  
 
View this post on Instagram
 

A post shared by Miss Pooja (@misspooja)

0 Comments
0

You may also like