'ਸੋਹਣਿਆ' ਗੀਤ ਦੀ ਕਾਮਯਾਬੀ ਤੋਂ ਬਾਅਦ ਮਿਸ ਪੂਜਾ ਅਤੇ ਮਿਲਿੰਦ ਗਾਬਾ ਲੈ ਕੇ ਆ ਰਹੇ ਨੇ ਗੀਤ 'ਸੋਹਣਿਆ 2'

Written by  Aaseen Khan   |  September 06th 2019 06:01 PM  |  Updated: September 06th 2019 06:01 PM

'ਸੋਹਣਿਆ' ਗੀਤ ਦੀ ਕਾਮਯਾਬੀ ਤੋਂ ਬਾਅਦ ਮਿਸ ਪੂਜਾ ਅਤੇ ਮਿਲਿੰਦ ਗਾਬਾ ਲੈ ਕੇ ਆ ਰਹੇ ਨੇ ਗੀਤ 'ਸੋਹਣਿਆ 2'

2017 'ਚ ਮਿਸ ਪੂਜਾ ਤੇ ਮਿਲਿੰਦ ਗਾਬਾ ਦਾ ਰਿਲੀਜ਼ ਹੋਇਆ ਗੀਤ ਸੋਹਣਿਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਇਸ ਗੀਤ ਨੂੰ ਯੂ ਟਿਊਬ 'ਤੇ 160 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ 13 ਲੱਖ ਲੋਕ ਪਸੰਦ ਕਰ ਚੁੱਕੇ ਹਨ। ਇਹ ਹੀ ਨਹੀਂ 50 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਗਾਣੇ 'ਤੇ ਕਮੈਂਟ ਵੀ ਕੀਤੇ ਜਾ ਚੁੱਕੇ ਹਨ। ਗਾਣੇ ਦੀ ਇਸ ਕਾਮਯਾਬੀ ਤੋਂ ਬਾਅਦ ਹੁਣ ਮਿਲਿੰਦ ਗਾਬਾ ਅਤੇ ਮਿਸ ਪੂਜਾ ਇਸ ਗੀਤ ਦਾ ਅਗਲਾ ਵਰਜ਼ਨ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। 'ਸੋਹਣਿਆ 2' ਗੀਤ 12 ਸਤੰਬਰ ਨੂੰ ਰਿਲੀਜ਼ ਹੋਵੇਗਾ।

ਹੋਰ ਵੇਖੋ : ਹੋਰ ਵੇਖੋ : ਤਸਵੀਰ ‘ਚ ਮਾਤਾ ਪਿਤਾ ਨਾਲ ਤਾਜ ਮਹਿਲ ਅੱਗੇ ਬੈਠੇ ਇਸ ਬੱਚੇ ਨੇ ਬਾਲੀਵੁੱਡ ‘ਚ ਬਦਲੀ ਹੈ ਸੰਗੀਤ ਪਰਿਭਾਸ਼ਾ,ਕੀ ਤੁਸੀਂ ਪਹਿਚਾਣਿਆ ?

ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਮਿਲਿੰਦ ਗਾਬਾ ਦਾ ਹੀ ਹੈ। ਗਾਣੇ ਦਾ ਵੀਡੀਓ Raw eye ਵੱਲੋਂ ਤਿਆਰ ਕੀਤਾ ਗਿਆ ਹੈ। ਪਿਛਲੇ ਗੀਤ ਦੇ ਬੋਲ ਅਤੇ ਸੰਗੀਤ ਵੀ ਹੈਪੀ ਰਾਏਕੋਟੀ ਅਤੇ ਮਿਲਿੰਦ ਗਾਬਾ ਦੇ ਸਨ। ਹੁਣ ਦੇਖਣਾ ਹੋਵੇਗਾ ਪਹਿਲੇ ਗੀਤ ਦੀ ਤਰ੍ਹਾਂ ਸੋਹਣਿਆ 2 ਨੂੰ ਦਰਸ਼ਕਾਂ ਵੱਲੋਂ ਕਿੰਨ੍ਹਾਂ ਕੁ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network