'ਕਸ਼ਮੀਰ' ਦਾ ਕਾਊਂਟ ਡਾਊਨ ਸ਼ੁਰੂ,ਕੱਲ੍ਹ ਹੋਵੇਗਾ ਰਿਲੀਜ਼ 

written by Shaminder | October 04, 2018

'ਕਸ਼ਮੀਰ' ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ ਅਤੇ ਕੱਲ੍ਹ ਇਹ ਗੀਤ ਰਿਲੀਜ਼ ਹੋਣ ਜਾ ਰਿਹਾ । ਇਸ ਗੀਤ ਨੂੰ ਲੈ ਕੇ ਮਿਸ ਪੂਜਾ ਬਹੁਤ ਹੀ ਉਤਸ਼ਾਹਿਤ ਹੈ ਅਤੇ ਉਹ ਲਗਾਤਾਰ ਇਸ ਗੀਤ ਦਾ ਪ੍ਰਮੋਸ਼ਨ ਕਰ ਰਹੀ ਹੈ । ਇਸ ਗੀਤ ਦੇ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਤਸ਼ਾਹ ਵੀ ਵੱਧ ਗਿਆ ਹੈ ਅਤੇ ਉਸ ਤੋਂ ਵੀ ਜ਼ਿਆਦਾ ਐਕਸਾਈਟਮੈਂਟ ਹਨ ਸਰੋਤੇ । ਹੋਰ ਵੇਖੋ : ਵਿਦੇਸ਼ ਦੀ ਧਰਤੀ ‘ਤੇ ਡਾਂਸ ਦੇ ਸਟੈੱਪ ਕਰ ਰਹੀ ਹੈ ਮਿਸ ਪੂਜਾ https://www.instagram.com/p/BodTg0hhrwW/?hl=en&taken-by=misspooja ਕਿਉਂਕਿ ਉਨ੍ਹਾਂ ਨੇ ਇਸ ਗੀਤ ਦੀ ਇੱਕ ਲਾਈਨ ਵੀ ਅਜੇ ਨਹੀਂ ਸੁਣੀ ਹੈ । ਪਰ ਮਿਸ ਪੂਜਾ ਦਾ ਕਹਿਣਾ ਹੈ ਕਿ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਅਤੇ ਕੱਲ ਇਸ ਗੀਤ ਨੂੰ ਸਰੋਤੇ ਸੁਣ ਸਕਦੇ ਨੇ ।ਤੁਹਾਨੂੰ ਦੱਸ ਦਈਏ ਕਿ ਇਹ ਪ੍ਰਾਜੈਕਟ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੈ ਜਿਸ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ।ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ । ਆਪਣੇ ਗੀਤਾਂ 'ਚ ਜਿੱਥੇ ਪੰਜਾਬ ਦੀ ਕਿਰਸਾਨੀ ਦੀ ਗੱਲ ਕਰਦੀ ਹੈ । ਉੱਥੇ ਹੀ ਆਪਣੇ ਲੋਕ ਗੀਤਾਂ ਰਾਹੀਂ ਲੋਕਾਂ ਨੂੰ ਨਚਾਉਣ 'ਚ ਵੀ ਮਾਹਿਰ ਹੈ । https://www.instagram.com/p/Bof5ut9Blft/?hl=en&taken-by=misspooja ਮਿਸ ਪੂਜਾ ਨੇ ਰੋਮਾਂਟਿਕ ,ਲੋਕ ਗੀਤ,ਬੋਲੀਆਂ ਅਤੇ ਧਾਰਮਿਕ ਹੀ ਨਹੀਂ ਹਰ ਭਾਂਤ ਦੇ ਗੀਤ ਗਾਏ ਨੇ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਵੀ ਉਨ੍ਹਾਂ ਨੂੰ ਮਿਲਦਾ ਰਿਹਾ ਹੈ ਅਤੇ ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ 'ਕਸ਼ਮੀਰ' ਨਾਲ ਸਰੋਤਿਆਂ 'ਚ ਹਾਜ਼ਰ ਹੋ ਰਹੀ ਹੈ ।ਇਸ ਗੀਤ ਨੂੰ ਲੈ ਕੇ ਮਿਸ ਪੂਜਾ ਕਾਫੀ ਉਤਸ਼ਾਹਿਤ ਹੈ ।ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ ।ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ ।ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਮਿਹਨਤ ਕੀ ਰੰਗ ਲਿਆਉਂਦੀ ਹੈ ।ਇਹ ਗੀਤ ਸਰੋਤਿਆਂ ਨੂੰ ਕਿੰਨਾ ਕੁ ਭਾਉਂਦਾ ਹੈ ਇਹ ਕੱਲ੍ਹ ਪਤਾ ਲੱਗ ਜਾਵੇਗਾ ।  

0 Comments
0

You may also like