ਮਿਸ ਪੂਜਾ ਦਾ ਗੀਤ 'ਕਸ਼ਮੀਰ' ਹੋਇਆ ਰਿਲੀਜ਼ 

written by Shaminder | October 05, 2018

ਮਿਸ ਪੂਜਾ ਦਾ ਗੀਤ ਜਿਸ ਦਾ ਤੁਸੀਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਹ ।ਇੰਤਜ਼ਾਰ ਦੀਆਂ ਉਹ ਘੜੀਆਂ ਖਤਮ ਹੋ ਚੁੱਕੀਆਂ ਨੇ ।ਕਿਉਂਕਿ ਮਿਸ ਪੂਜਾ ਦਾ ਗੀਤ ਕਸ਼ਮੀਰ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਮਿਸ ਪੂਜਾ ਨੇ ਇੱਕ ਮੁਟਿਆਰ ਦੀ ਖੂਬਸੂਰਤੀ ਦੀ ਤੁਲਨਾ ਕਸ਼ਮੀਰ ਨਾਲ ਕੀਤੀ ਗਈ ਹੈ । ਇਸ ਦੇ ਨਾਲ ਹੀ ਮੁਟਿਆਰ ਦੀ ਖੂਬਸੂਰਤੀ ਨੂੰ ਸੋਸ਼ਲ ਮੀਡੀਆ 'ਤੇ ਕਿਵੇਂ ਅਪਡੇਟ ਕੀਤਾ ਜਾਂਦਾ ਹੈ ਇਸ ਨੂੰ ਮਿਸ ਪੂਜਾ ਨੇ ਇਸ ਗੀਤ 'ਚ ਬਾਖੂਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । https://www.youtube.com/watch?v=SOADeoNbUL8 ਹੋਰ ਵੇਖੋ : ਵਿਦੇਸ਼ ਦੀ ਧਰਤੀ ‘ਤੇ ਡਾਂਸ ਦੇ ਸਟੈੱਪ ਕਰ ਰਹੀ ਹੈ ਮਿਸ ਪੂਜਾ ਇਸ ਗੀਤ ਦੇ ਬੋਲ ਲਿਖੇ ਨੇ ਪਰਨੀਕ ਜਰਗ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੀ ਗੁਰੀ ਨੇ ਅਤੇ ਡਾਇਰੈਕਸ਼ਨ ਦਾ ਕੰਮ ਜੇ.ਸੀ.ਈ.ਈ ਧਨੋਆ ਨੇ ਕੀਤਾ ਹੈ।ਇਸ ਗੀਤ ਨੂੰ ਲੈ ਕੇ ਮਿਸ ਪੂਜਾ ਖਾਸੇ ਉਤਸ਼ਾਹਿਤ ਨੇ । ਯੂਟਿਊਬ 'ਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ 'ਚ ਮੁਟਿਆਰ ਦੇ ਹੁਸਨ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਖੂਬਸੂਰਤੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Kashmir Song By Miss Pooja: Singer Shares Sneak Peek Of Her New Song Kashmir Song By Miss Pooja: Singer Shares Sneak Peek Of Her New Song
ਤੁਹਾਨੂੰ ਦੱਸ ਦਈਏ ਕਿ ਇਹ ਪ੍ਰਾਜੈਕਟ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੈ ਜਿਸ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ।ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ । ਆਪਣੇ ਗੀਤਾਂ 'ਚ ਜਿੱਥੇ ਪੰਜਾਬ ਦੀ ਕਿਰਸਾਨੀ ਦੀ ਗੱਲ ਕਰਦੀ ਹੈ । ਉੱਥੇ ਹੀ ਆਪਣੇ ਲੋਕ ਗੀਤਾਂ ਰਾਹੀਂ ਲੋਕਾਂ ਨੂੰ ਨਚਾਉਣ 'ਚ ਵੀ ਮਾਹਿਰ ਹੈ । MIss Pooja kashmir songਮਿਸ ਪੂਜਾ ਨੇ ਰੋਮਾਂਟਿਕ ,ਲੋਕ ਗੀਤ,ਬੋਲੀਆਂ ਅਤੇ ਧਾਰਮਿਕ ਹੀ ਨਹੀਂ ਹਰ ਭਾਂਤ ਦੇ ਗੀਤ ਗਾਏ ਨੇ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਵੀ ਉਨ੍ਹਾਂ ਨੂੰ ਮਿਲਦਾ ਰਿਹਾ ਹੈ ਅਤੇ ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ 'ਕਸ਼ਮੀਰ' ਨਾਲ ਸਰੋਤਿਆਂ 'ਚ ਹਾਜ਼ਰ ਹੋ ਰਹੀ ਹੈ ।ਇਸ ਗੀਤ ਨੂੰ ਲੈ ਕੇ ਮਿਸ ਪੂਜਾ ਕਾਫੀ ਉਤਸ਼ਾਹਿਤ ਹੈ ।ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ ।ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ ।ਮਿਸ ਪੂਜਾ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਏਗਾ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ।

0 Comments
0

You may also like