Advertisment

ਮਿਸ ਪੂਜਾ ਵਿਦੇਸ਼ 'ਚ ਕਰੇਗੀ ਪਰਫਾਰਮ ,15 ਸਤੰਬਰ ਨੂੰ ਪਵੇਗਾ ਭੰਗੜਾ ਅਤੇ ਗਿੱਧਾ 

author-image
By Shaminder
New Update
ਮਿਸ ਪੂਜਾ ਵਿਦੇਸ਼ 'ਚ ਕਰੇਗੀ ਪਰਫਾਰਮ ,15 ਸਤੰਬਰ ਨੂੰ ਪਵੇਗਾ ਭੰਗੜਾ ਅਤੇ ਗਿੱਧਾ 
Advertisment
ਮਿਸ ਪੂਜਾ Miss Pooja ਆਪਣੀ ਗਾਇਕੀ Songs ਰਾਹੀਂ ਧੁੰਮਾਂ ਪਾਉਣ ਜਾ ਰਹੀ ਹੈ ਵਿਦੇਸ਼ । ਜਿੱਥੇ ਯੂਨਾਈਟਿਡ ਪੰਜਾਬੀ ਇਨ ਐਸੋਸੀਏਸ਼ਨ ਵਿਦ ਮੈਰੀਲੈਂਡ ਅਤੇ ਪੰੰਜਾਬੀ ਕਲੱਬ ਵੱਲੋਂ ਪੰਜਾਬੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੇਲੇ 'ਚ ਮਿਸ ਪੂਜਾ ਵੀ ਪਰਫਾਰਮ ਕਰਨਗੇ ਅਤੇ ਇਸ ਮੇਲੇ ਦੀ ਸ਼ਾਨ 'ਚ ਵਧਾਉਣਗੇ । ਇਸ ਪੰਜਾਬੀ ਮੇਲੇ ਦਾ ਪ੍ਰਬੰਧ ਪੰਦਰਾਂ ਸਤੰਬਰ ਨੂੰ ਕੀਤਾ ਜਾ ਰਿਹਾ ਹੈ |
Advertisment
https://www.instagram.com/p/BnaWXmohkDM/?hl=en ਜਿਸ 'ਚ ਮਿਸ ਪੂਜਾ ਪਰਫਾਰਮ ਕਰਨ ਜਾ ਰਹੇ ਨੇ ਅਤੇ ਆਪਣੀ ਪਰਫਾਰਮੈਂਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਵੀ ਨੇ । ਇਸ ਮੇਲੇ ਬਾਰੇ ਮਿਸ ਪੂਜਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕਰਦੇ ਹੋਇਆ ਇੱਕ ਵੀਡਿਓ ਆਪਣੇ ਪ੍ਰਸੰਸ਼ਕਾਂ ਲਈ ਸਾਂਝਾ ਕੀਤਾ ਹੈ ਅਤੇ ਇਸ ਪੰਜਾਬੀ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ । ਇਸ ਦੌਰਾਨ ਉਨ੍ਹਾਂ ਨੇ ਆਪਣਾ ਨਵਾਂ ਗੀਤ 'ਮੇਰੀ ਕੇਅਰ ਨੀਂ ਕਰਦਾ' ਵੀ ਗਾ ਕੇ ਸੁਣਾਇਆ । miss pooja ਦੱਸ ਦਈਏ ਕਿ ਮਿਸ ਪੂਜਾ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਆਪਣੇ ਇਸ ਟੂਰ ਦੌਰਾਨ ਉੁਹ ਕਈ ਥਾਵਾਂ 'ਤੇ ਆਪਣੇ ਗੀਤਾਂ ਰਾਹੀਂ ਸਮਾਂ ਬੰਨਣਗੇ । ਇਸ ਯੂਨਾਈਟਿਡ ਪੰਜਾਬੀ ਮੇਲੇ 'ਚ ਉਨ੍ਹਾਂ ਨੇ ਲੋਕਾਂ ਨੂੰ ਵੀ ਇਸ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਸਭ ਨੂੰ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਸੁਰਾਂ ਦੀ ਇਸ ਸੁਰੀਲੀ ਸ਼ਾਮ ਨੂੰ ਹੋਰ ਵੀ ਰੰਗੀਨ ਬਣਾਇਆ ਜਾ ਸਕੇ ।ਸੋ ਤਿਆਰ ਹੋ ਜਾਉ ਤੁਸੀਂ ਵੀ ਮਿਸ ਪੂਜਾ ਦੀ ਪਰਫਾਰਮੈਂਸ ਵੇਖਣ ਲਈ ਅਤੇ ਇਸ ਸੁਰਾਂ ਦੀ ਇਸ ਹਸੀਨ ਸ਼ਾਮ ਦਾ ਹਿੱਸਾ ਬਣਨ ਲਈ । miss poja
Advertisment

Stay updated with the latest news headlines.

Follow us:
Advertisment
Advertisment
Latest Stories
Advertisment