ਮਿਸ ਪੂਜਾ ‘ਫਿਸ਼ ਕੱਟ’ ਸੂਟ ਨਾਲ ਕਰਵਾ ਰਹੀ ਹੈ ਅੱਤ, ਦੇਖੋ ਵੀਡੀਓ

Written by  Lajwinder kaur   |  March 05th 2019 01:13 PM  |  Updated: March 05th 2019 01:13 PM

ਮਿਸ ਪੂਜਾ ‘ਫਿਸ਼ ਕੱਟ’ ਸੂਟ ਨਾਲ ਕਰਵਾ ਰਹੀ ਹੈ ਅੱਤ, ਦੇਖੋ ਵੀਡੀਓ

ਪੰਜਾਬੀ ਗੀਤਾਂ ਦੀ ਰਾਣੀ ਮਿਸ ਪੂਜਾ ਜੋ ਕਿ ਆਪਣਾ ਨਵਾਂ ਗੀਤ ‘ਫਿਸ਼ ਕੱਟ’ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਗਈ ਹੈ। ਜੀ ਹਾਂ, ਇਸ ਦੀ ਜਾਣਕਾਰੀ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਪਾ ਕੇ ਦਿੱਤੀ ਹੈ। ਇਸ ਗੀਤ ਨੂੰ ਮਿਸ ਪੂਜਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਮਿਲਿੰਦ ਗਾਬਾ ਕਿਸ ਦੇ ਲਈ ਹੋਏ ਕ੍ਰੇਜ਼ੀ, ਦੇਖੋ ਵੀਡੀਓ

ਗੱਲ ਕਰਦੇ ਹਾਂ ਵੀਡੀਓ ਦੀ ਜਿਸ ਨੂੰ Raw Eye ਵੱਲੋਂ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ। ਇਸ ਗੀਤ ‘ਚ ਅਦਾਕਾਰੀ ਵੀ ਖੁਦ ਮਿਸ ਪੂਜਾ ਨੇ ਕੀਤੀ ਹੈ। ਗੀਤ ਦੀ ਵੀਡੀਓ ‘ਚ ਮਿਸ ਪੂਜਾ ਦੀ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫਿਸ਼ ਕੱਟ ਗੀਤ ਦੇ ਬੋਲ ਸੰਜ ਵੀ, ਮੋਹਨ ਕੋਥੀ ਵਾਲੇ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਡੀ.ਜੇ ਡਿਪਸ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਫੈਨਜ਼ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਤੇ ਹੁਣ ਸਰੋਤਿਆਂ ਦੀ ਉਡੀਕ ਖਤਮ ਹੋ ਗਈ ਹੈ ਤੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਜਿਸ ਦੇ ਚੱਲਦੇ ਕੁਝ ਹੀ ਘੰਟਿਆਂ ‘ਚ ਇੱਕ ਲੱਖ ਤੋਂ ਵੀ ਵੱਧ ਵਿਊਜ਼ ਹੋ ਚੁੱਕੇ ਹਨ।

ਹਾਲ ਹੀ ‘ਚ ਮਿਸ ਪੂਜਾ ਨੇ ਬਾਲੀਵੁੱਡ ਮੂਵੀ ‘ਐੱਸ.ਪੀ. ਚੌਹਾਨ’ ‘ਚ ‘ਇਸ਼ਕ ਕੀ ਗਲੀ’ ਗੀਤ ਗਾਇਆ ਜਿਸ ‘ਚ ਉਹਨਾਂ ਦਾ ਸਾਥ ਦਿੱਗਜ ਗਾਇਕ ਸੋਨੂੰ ਨਿਗਮ ਨੇ ਦਿੱਤਾ ਹੈ। ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network