ਪਿਤਾ ਦੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦੇ ਹੋਏ ਮਿਸ ਪੂਜਾ ਨੇ ਪਾਈ ਭਾਵੁਕ ਪੋਸਟ- ‘ਹਿੰਮਤ ਕਰ ਰਹੀ ਹਾਂ ਤੁਹਾਡੇ ਦੱਸੇ ਹੋਏ ਰਾਹਾਂ ‘ਤੇ ਚੱਲਣ ਦੀ’

Written by  Lajwinder kaur   |  October 09th 2020 11:06 AM  |  Updated: October 09th 2020 11:06 AM

ਪਿਤਾ ਦੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦੇ ਹੋਏ ਮਿਸ ਪੂਜਾ ਨੇ ਪਾਈ ਭਾਵੁਕ ਪੋਸਟ- ‘ਹਿੰਮਤ ਕਰ ਰਹੀ ਹਾਂ ਤੁਹਾਡੇ ਦੱਸੇ ਹੋਏ ਰਾਹਾਂ ‘ਤੇ ਚੱਲਣ ਦੀ’

ਬੱਚਿਆਂ ਦੇ ਲਈ ਉਨ੍ਹਾਂ ਦੇ ਮਾਂ-ਬਾਪ ਹੀ ਸਭ ਕੁਝ ਹੁੰਦੇ ਨੇ । ਮਾਪਿਆਂ ਦੀਆਂ ਉਂਗਲੀਆਂ ਫੜ ਕੇ ਹੀ ਬੱਚੇ ਚੱਲਣਾ ਸਿੱਖਦੇ ਨੇ । ਪਿਓ ਤੇ ਧੀ ਦਾ ਰਿਸ਼ਤਾ ਵੀ ਬਹੁਤ ਖ਼ੂਬਸੂਰਤ ਹੁੰਦਾ ਹੈ । ਪਿਓ ਆਪਣੀ ਧੀ ਨੂੰ ਰਾਣੀ ਵਾਂਗ ਪਾਲਦਾ ਹੈ ਤੇ ਆਪਣੀ ਬੇਟੀ ਦੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ ਕਰਦਾ ਹੈ । ਪਰ ਜਦੋਂ ਮਾਪਿਆਂ ‘ਚੋਂ ਕੋਈ ਇੱਕ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਇਸ ਦੁੱਖ ਨੂੰ ਉਹੀ ਜਾਣਦਾ ਹੈ ਜਿਸ ‘ਤੇ ਬਿਤਦੀ ਹੈ । ਇਸੇ ਦੁੱਖ ‘ਚ ਲੰਘ ਰਹੀ ਹੈ ਪੰਜਾਬੀ ਗਾਇਕਾ ਮਿਸ ਪੂਜਾ । ਜਿਨ੍ਹਾਂ ਦੇ ਪਿਤਾ ਅਚਾਨਕ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਨੇ ।  miss pooja with father

ਹੋਰ ਪੜ੍ਹੋ :ਸਿੱਧੂ ਮੂਸੇਵਾਲਾ ਪਿੰਡ ਦੇ ਮੁੰਡਿਆਂ ਨਾਲ ਵਾਲੀਬਾਲ ਖੇਡਦੇ ਦਾ ਇਹ ਵੀਡੀਓ ਹੋਇਆ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਮਿਸ ਪੂਜਾ ਨੇ ਭਾਵੁਕ  ਪੋਸਟ ਪਾਈ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ- ‘ਪਾਪਾ ..ਤੁਹਾਨੂੰ ਯਾਦ ਕਰਨਾ ਸਹੀ ਸ਼ਬਦ ਨਹੀਂ ਹੈ ਜਿਸ ਰਾਹੀਂ ਮੈਂ ਦੱਸ ਸਕਾਂ ਕਿ ਜੋ ਤੁਸੀਂ ਮੇਰੀ ਜ਼ਿੰਦਗੀ ਵਿਚ ਜੋ ਖਾਲੀਪਣ ਛੱਡ ਗਏ ਹੋ । ਮੈਂ ਆਪਣੀ ਸਾਰੀ ਹਿੰਮਤ ਇਕੱਠੀ ਕਰਕੇ ਅੱਗੇ ਵੱਧਣ ਦੀ ਕੋਸ਼ਿਸ ਕਰ ਰਹੀ ਹਾਂ, ਜੋ ਤੁਸੀਂ ਹਮੇਸ਼ਾ ਮੈਨੂੰ ਕਰਨ ਲਈ ਕਿਹਾ ... ਚਲਦੇ ਰਹੋ ... ਸਿੱਖਦੇ ਰਹੋ ... ਵਧਦੇ ਰਹੋ ਅਤੇ ਪ੍ਰਦਰਸ਼ਨ ਜਾਰੀ ਰੱਖੋ ।

 

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਜਾਣਦੀ ਹਾਂ ਤੁਸੀਂ ਆਪਣੀ ਛੋਟੀ ਜਿਹੀ ਪਰੀ ਨੂੰ ਵੇਖ ਰਹੇ ਹੋ ....ਤੁਹਾਡੇ ਆਸ਼ੀਰਵਾਦ ਦੀ ਜ਼ਰੂਰਤ ਹੈ ਤੁਹਾਡੇ ਦੱਸੇ ਹੋਏ ਰਾਹਾਂ ਉੱਤੇ ਚੱਲਣ ਦੇ ਲਈ’ ।

miss pooja remember her father

ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਿਸ ਪੂਜਾ ਨੂੰ ਹੌਸਲਾ ਦੇ ਰਹੇ ਨੇ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਜ਼ਿੰਦਗੀ ‘ਚ ਅੱਗੇ ਵੱਧਣ ਦੇ ਲਈ ।

miss pooja instagram post


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network