ਖੇਤਾਂ 'ਚ ਹਿੰਦੀ ਗਾਣੇ 'ਤੇ ਡਾਂਸ ਕਰਦੀ ਨਜ਼ਰ ਆਈ ਮਿਸ ਪੂਜਾ, ਵੇਖੋ ਵੀਡਿਓ

Written by  Shaminder   |  February 05th 2019 10:41 AM  |  Updated: February 05th 2019 10:41 AM

ਖੇਤਾਂ 'ਚ ਹਿੰਦੀ ਗਾਣੇ 'ਤੇ ਡਾਂਸ ਕਰਦੀ ਨਜ਼ਰ ਆਈ ਮਿਸ ਪੂਜਾ, ਵੇਖੋ ਵੀਡਿਓ

ਮਿਸ ਪੂਜਾ ਨੂੰ ਮਿਲ ਗਿਆ ਹੈ ਉਨ੍ਹਾਂ ਦਾ ਸਲੀਮ ਅਤੇ ਇਸ ਸਲੀਮ ਨਾਲ ਉਹ ਪਤਲੀ ਗਲੀ ਚੋਂ ਨਿਕਲਣ ਦੀ ਤਾਕ 'ਚ ਨੇ । ਜੀ ਹਾਂ ਇਹ ਅਸੀਂ ਨਹੀਂ ਬਲਕਿ ਮਿਸ ਪੂਜਾ ਖੁਦ ਕਹਿ ਰਹੀ ਹੈ ਮਿਸ ਪੂਜਾ । ਸਾਡੀ ਆਖੀ ਗੱਲ 'ਤੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਹੈ ਬਿਲਕੁਲ ਸੱਚ । ਤੁਸੀਂ ਇਸ ਵੀਡਿਓ ਨੂੰ ਵੇਖ ਕੇ ਖੁਦ ਸਮਝ ਸਕਦੇ ਹੋ ।ਤੁਸੀਂ ਸਮਝ ਰਹੇ ਹੋਵੋਗੇ ਕਿ ਮਿਸ ਪੂਜਾ ਨੂੰ ਅਸਲ ਜ਼ਿੰਦਗੀ 'ਚ ਸਲੀਮ ਮਿਲ ਗਿਆ ਹੈ ਤਾਂ ਅਜਿਹਾ ਨਹੀਂ ਹੈ ।ਦਰਅਸਲ ਮਿਸ ਪੂਜਾ ਇੱਕ ਗੀਤ ਗਾ ਰਹੀ ਹੈ ।

ਹੋਰ ਵੇਖੋ :ਮੌਤ ਵਾਲੇ ਦਿਨ ਕੁਲਵਿੰਦਰ ਢਿੱਲੋਂ ਆਪਣੇ ਪਰਿਵਾਰ ਨਾਲ ਕੀ ਵਾਅਦਾ ਕਰਕੇ ਗਏ ਸਨ,ਵੇਖੋ ਵੀਡਿਓ

https://www.instagram.com/p/BtdJ7q5j1II/

ਜਿਸ 'ਚ ਉਹ ਆਖ ਰਹੀ ਹੈ ਕਿ "ਕਿਉਂਕਿ ਆਜ ਹੀ ਮਿਲਾ ਸਲੀਮ ਅਨਾਰਕਲੀ ਸੇ ਚਲੋ ਨਿਕਲੋ ਨਿਕਲੋ ਪਤਲੀ ਗਲੀ ਸੇ" ਇਸ ਗੀਤ ਦੇ ਨਾਲ ਮਿਸ ਪੂਜਾ ਡਾਂਸ ਵੀ ਕਰ ਰਹੀ ਹੈ । ਮਿਸ ਪੂਜਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਉਨ੍ਹਾਂ ਦੇ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਨੇ ।

ਹੋਰ ਵੇਖੋ :ਦਿਲਜੀਤ ਦੋਸਾਂਝ ਹੈ ਸੁਰਜੀਤ ਬਿੰਦਰਖੀਏ ਦਾ ਫੈਨ, ਹਿੱਟ ਗਾਣਾ “ਯਾਰ ਬੋਲਦਾ” ਗਾ ਕੇ ਕੀਤਾ ਯਾਦ, ਦੇਖੋ ਵੀਡਿਓ

miss pooja miss pooja

ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਉਸ ਨੇ ਆਪਣਾ ਇਹ ਵੀਡਿਓ ਫੈਨਸ ਨਾਲ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਮਿਸ ਪੂਜਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।

miss pooja miss pooja


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network