ਮਿਸ ਪੂਜਾ ਨੇ ਆਪਣੇ ਭਤੀਜੇ ਨਾਲ ਬਣਾਇਆ ਵੀਡੀਓ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

Written by  Shaminder   |  June 27th 2020 06:03 PM  |  Updated: June 27th 2020 06:03 PM

ਮਿਸ ਪੂਜਾ ਨੇ ਆਪਣੇ ਭਤੀਜੇ ਨਾਲ ਬਣਾਇਆ ਵੀਡੀਓ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਮਿਸ ਪੂਜਾ ਨੇ ਆਪਣੇ ਭਤੀਜੇ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮਿਸ ਪੂਜਾ ਆਪਣੇ ਭਤੀਜੇ ਨਾਲ ਦੇ ਨਾਲ ਟਿਕਟੌਕ ਵੀਡੀਓ ਬਣਾ ਰਹੇ ਹਨ ਅਤੇ ਉਹ ਵੀ ਆਪਣੇ ਗੀਤ ‘ਤੇ। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਤੇ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਕਰ ਰਹੇ ਨੇ । ਮਿਸ ਪੂਜਾ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/CB5NlqcgAMP/

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ  ਝੋਨਾ ਲਾਉਣਾ ਈ ਛੱਡ ਦੇਣਾ ਨਾਲ ਮਕਬੂਲ ਹੋਈ ਗਾਇਕਾ ਮਿਸ ਪੂਜਾ ਨੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰ ਰਹੀ ਹੈ ।

https://www.instagram.com/p/CBxWLo4g8iU/

ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ ‘ਚ ਕਈ ਕਾਮਯਾਬ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਨਾਲ ਗੀਤ ਗਾਏ ਹਨ ।ਉਨ੍ਹਾਂ ਦਾ ਅਸਲ ਨਾਂਅ ਗੁਰਿੰਦਰ ਕੌਰ ਹੈ,ਮਿਊਜ਼ਿਕ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਹ ਆਪਣੇ ਸਕੂਲ ਅਤੇ ਕਾਲਜ ‘ਚ ਅਕਸਰ ਪਰਫਾਰਮ ਕਰਦੇ ਰਹਿੰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network