ਪੁੱਤਰ ਦੇ ਜਨਮ ਤੋਂ ਬਾਅਦ ਗਾਇਕਾ ਮਿਸ ਪੂਜਾ ਲੈ ਕੇ ਆ ਰਹੀ ਆਪਣਾ ਨਵਾਂ ਗੀਤ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | December 06, 2021

ਗਾਇਕਾ ਮਿਸ ਪੂਜਾ Miss Pooja ਜੋ ਕਿ ਏਨੀਂ ਦਿਨੀਂ ਆਪਣੇ ਪੁੱਤਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ । ਇਸ ਸਾਲ ਉਹ ਪਹਿਲੀ ਵਾਰ ਮਾਂ ਬਣੀ ਹੈ। ਉਹ ਅਕਸਰ ਹੀ ਆਪਣੇ ਪੁੱਤਰ ਅਲਾਪ ਸਿੰਘ ਟਾਹਲੀ Aalaap Singh Tahli ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਾਂ ਬਣਨ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਬਾਅਦ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ। ਉਹ ਮੂੰਹ ਤੋੜ ਦੂੰਗੀ ‘Muh Torh Dungi’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੀ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤਾ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦਾ ਵੀਡੀਓ, ਛੋਟੇ ਨਵਾਬ ਦਾ ਇਹ ਅੰਜਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Miss pooja son

ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-‘ਧੰਨਵਾਦ ਤੁਹਾਡਾ ਸਭ ਦਾ ਮੇਰੇ ਬਰਥਡੇਅ ‘ਤੇ ਏਨੀਂ ਪਿਆਰੀਂ ਸ਼ੁਭਕਾਮਨਾਵਾਂ ਦੇਣ ਦੇ ਲਈ .....ਅਤੇ ਹੁਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਰਿਟਰਨ ਗਿਫਟ......ਨਵਾਂ ਗੀਤ Muh Torh Dungi  ਰਿਲੀਜ਼ ਹੋ ਰਿਹਾ ਹੈ 15 ਦਸੰਬਰ ਨੂੰ..ਸਭ ਨੂੰ ਬਹੁਤ ਪਿਆਰ’। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਗਾਣੇ ਦੇ ਨਾਮ ਤੋਂ ਲਗਦਾ ਹੈ ਕਿ ਇਹ ਗੀਤ ਦੋ ਪਿਆਰ ਕਰਨ ਵਾਲਿਆਂ ਵਿਚਕਾਰ ਹੋਣ ਵਾਲੀ ਨੋਕ-ਝੋਕ ਉੱਤੇ ਹੋਵੇਗਾ।

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

Miss Pooja-life

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਟੌਪ ਦੀਆਂ ਸਿੰਗਰਾਂ ਚੋਂ ਇੱਕ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਜਿਸ ‘ਚ ‘ਝੋਨਾ’, ਟੋਪਰ, ਸੀਟੀ ਮਾਰ ਕੇ,ਦਾਰੂ, ਵਰਗੇ ਕਈ ਗੀਤ ਸ਼ਾਮਿਲ ਹਨ । ਮਿਸ ਪੂਜਾ ਦੇ ਨਾਂਅ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ । ਇਸ ਤੋਂ ਇਲਾਵਾ ਮਿਸ ਪੂਜਾ ਨੇ ਇੱਕ ਹੋਰ ਖੇਤਰ ਚ ਆਪਣਾ ਕਦਮ ਰੱਖਿਆ ਹੈ। ਉਹ ਬਿਜਨੇਸ ਵੁਮੈਨ ਦੇ ਤੌਰ ‘ਤੇ ਨਜ਼ਰ ਆਏਗੀ। ਦੱਸ ਦਈਏ ਮਿਸ ਪੂਜਾ ਨੇ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾਏ ਨੇ।

 

 

View this post on Instagram

 

A post shared by Miss Pooja (@misspooja)

You may also like