ਗਾਇਕੀ ਤੋਂ ਪਹਿਲਾਂ ਮਿਸ ਪੂਜਾ ਕਰਦੀ ਸੀ ਕੁਝ ਹੋਰ ਕੰਮ, ਜਾਣੋਂ ਉਹਨਾਂ ਨਾਲ ਜੁੜੀਆਂ ਖਾਸ ਗੱਲਾਂ 

Written by  Rupinder Kaler   |  December 04th 2018 01:24 PM  |  Updated: December 04th 2018 03:10 PM

ਗਾਇਕੀ ਤੋਂ ਪਹਿਲਾਂ ਮਿਸ ਪੂਜਾ ਕਰਦੀ ਸੀ ਕੁਝ ਹੋਰ ਕੰਮ, ਜਾਣੋਂ ਉਹਨਾਂ ਨਾਲ ਜੁੜੀਆਂ ਖਾਸ ਗੱਲਾਂ 

ਮਿਸ ਪੂਜਾ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਜਾਵੇ ਤਾਂ ਕੋਈ ਅਕਥਨੀ ਨਹੀਂ ਕਿਊਂਕਿ ਪੰਜਾਬ ਦੀ ਇਸ ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਮਿਸ ਪੂਜਾ ਨੇ ਜਿਸ ਵੀ ਗਾਇਕ ਨਾਲ ਡਿਊਟ ਸੌਂਗ ਕੀਤਾ ਉਸ ਦਾ ਗਾਣਾ ਹਿੱਟ ਹੋ ਗਿਆ। ਇਸ ਲਈ ਉਸ ਦੇ ਡਿਊਂਟ ਗਾਣਿਆਂ ਦੀ ਲੰਮੀ ਲਿਸਟ ਹੈ ਇੱਥੇ ਹੀ ਬਸ ਨਹੀਂ ਉਸ ਦੇ ਸੋਲੋ ਗਾਣੇ ਵੀ ਕਾਫੀ ਹਿੱਟ ਰਹੇ ਹਨ । ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 4  ਦਸੰਬਰ 1980 ਨੂੰ ਪੰਜਾਬ ਦੇ ਰਾਜਪੂਰਾ ਸ਼ਹਿਰ ਵਿੱਚ ਹੋਇਆ । ਉਹਨਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ ਜਿਹੜਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਹੀ ਰੱਖਿਆ ਸੀ ।

ਹੋਰ ਵੇਖੋ : ਸਾਰਾਗੁਰਪਾਲ ਦੇ ਧਰਤੀ ‘ਤੇ ਨਹੀਂ ਲੱਗਦੇ ਪੈਰ ਕਿਉਂਕਿ ਸੱਜਣਾ ਨੇ ਲਿਆਂਦਾ ਹੈ ਪਰਾਂਦਾ, ਦੇਖੋ ਵੀਡਿਓ

Miss Pooja Miss Pooja

ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ । ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ । ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ । ਮਿਸ ਪੂਜਾ ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ ।

ਹੋਰ ਵੇਖੋ : ਰਾਜਵੀਰ ਜਵੰਦਾ ‘ਤੇ ਹੈ ਰੱਬ ਦੀ ਮਿਹਰ ,ਜਾਣੋ ਕਿਸ ਚੀਜ਼ ਨੇ ਦਿਵਾਈ ਪ੍ਰਸਿੱਧੀ

Miss Pooja Miss Pooja

ਸੰਗੀਤ ਜਗਤ ਵਿੱਚ ਪੂਜਾ ਨੂੰ ਲਿਆਉਣ ਵਾਲੇ ਉਹਨਾਂ ਦੇ ਪਿਤਾ ਹਨ ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ 'ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ ।ਮਿਸ ਪੂਜਾ ਨੇ ਰਾਜਪੁਰਾ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਕੀਤੀ। ਪਰ ਉਹਨਾਂ ਦਾ ਸੁਫਨਾ ਹਮੇਸ਼ਾ ਸਿੰਗਰ ਬਣਨ ਦਾ ਸੀ । ਮਿਸ ਪੂਜਾ ਨੇ ਸਭ ਤੋਂ ਪਹਿਲਾ ਗਾਣਾ ਪੰਜਾਬੀ ਗਾਣਿਆਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ ,ਗਾਣੇ ਦੇ ਬੋਲ ਸਨ 'ਭੰਨ ਚੂੜੀਆਂ ਪਿਆਰ ਤੇਰਾ ਵੇਖਦੀ' ਸੀ ।

ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ , ਵੱਡੇ ਗਾਇਕ ਦੇਣਗੇ ਲਾਈਵ ਪ੍ਰਫੋਰਮੈਂਸ

Miss Pooja Miss Pooja

ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ । ਹੁਣ ਤੱਕ ਮਿਸ ਪੂਜਾ ਦੇ ਚਾਰ ਹਜ਼ਾਰ ਤੋਂ ਵੱਧ ਗਾਣੇ ਰਿਕਾਰਡ ਹੋ ਚੁੱਕੇ ਹਨ । 300 ਤੋਂ ਵੱਧ ਐਲਬਮ ਵਿੱਚ ਉਹ ਕੰਮ ਕਰ ਚੁੱਕੇ ਹਨ । ਇਸ ਤੋਂ ਇਲਾਵਾ ਉਹ 100 ਤੋਂ ਵੀ ਵੱਧ ਮੇਲ ਸਿੰਗਰ ਨਾਲ ਗਾਣਾ ਗਾ ਚੁੱਕੇ ਹਨ । ਇਸ ਤੋਂ ਇਲਾਵਾ ਉਹਨਾਂ ਦੀਆਂ ੫ ਫਿਲਮਾਂ ਵੀ ਆ ਚੁੱਕੀਆਂ ਹਨ । ਸੋ ਪੂਜਾ ਦੇ ਇਸ ਸੰਘਰਸ਼ ਤੋਂ ਸਾਫ ਹੋ ਜਾਂਦਾ ਹੈ ਕਿ ਜੇਕਰ ਕੋਈ ਇਨਸਾਨ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਸ ਦੀ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network