ਮਿਸ ਪੂਜਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਮਹਿੰਦੀ’

Written by  Lajwinder kaur   |  December 30th 2019 05:06 PM  |  Updated: December 30th 2019 05:06 PM

ਮਿਸ ਪੂਜਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਸਿੰਗਲ ਟਰੈਕ ‘ਮਹਿੰਦੀ’

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਰਾਂ ਦੀ ਮਲਿਕਾ ਮਿਸ ਪੂਜਾ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ ਉਹ ਨਵੇਂ ਸਾਲ ਦੇ ਮੁਬਾਰਕ ਮੌਕੇ ਉੱਤੇ ਆਪਣੇ ਸਰੋਤਿਆਂ ਲਈ ਆਪਣਾ ਨਵਾਂ ਗੀਤ ‘ਮਹਿੰਦੀ’ ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਚਾਰ ਚੰਨ ਲਗਾਉਣਗੇ ਮਿਸ ਪੂਜਾ ਆਪਣੀ ਮਿੱਠੀ ਆਵਾਜ਼ ਦੇ ਨਾਲ।

 

View this post on Instagram

 

#Mehndi releasing Jan 4 ...... ??

A post shared by Miss Pooja (@misspooja) on

ਹੋਰ ਵੇਖੋ:ਜ਼ਿਲ੍ਹਾ ਮੋਗਾ ਦੇ ਛੋਟੇ ਜਿਹੇ ਪਿੰਡ ਤੋਂ ਉੱਠੇ ਦੀਪਕ ਨਿਆਜ਼, ‘ਗੁੱਡੀਆਂ ਪਟੋਲੇ’ ਤੇ ‘ਮੁੰਡਾ ਹੀ ਚਾਹੀਦਾ’ ਤੋਂ ਇਲਾਵਾ ਦੰਗਲ ‘ਚ ਦਿਖਾ ਚੁੱਕੇ ਨੇ ਅਦਾਕਾਰੀ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਯਾਦ ਦੀ ਕਲਮ ‘ਚੋਂ ਨਿਕਲੇ ਨੇ ਤੇ DJ KSR ਦਾ ਸੰਗੀਤ ਸੁਣਨ ਨੂੰ ਮਿਲੇਗਾ। ਗਾਣੇ ਦਾ ਵੀਡੀਓ ਮਨਿਸਟਰ ਮਿਊਜ਼ਕ ਵੱਲੋਂ ਬਣਾਈ ਗਈ ਹੈ। ਇਸ ਗਾਣੇ ਨੂੰ ਮਿਸ ਪੂਜਾ ਨੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਹਿੰਦੀ ਰਿਲੀਜ਼ 4 ਜਨਵਰੀ ਨੂੰ...’

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਦੀਪ ਜੰਡੂ ਦੇ ਨਾਲ ਡਿਊਟ ਗੀਤ ਗਾਉਂਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਹਿਲਾਂ ਵੀ ਉਹ ‘ਝੋਨਾ ਲਾਉਣਾ ਹੀ ਛੱਡ ਦੇਣਾ’, ‘ਸੋਹਣਿਆਂ-2’, ‘ਪਾਸਵਰਡ’, ‘ਫਿਸ਼ ਕੱਟ’, ‘ਟੋਪਰ’, ‘ਜੱਟਾਂ ਦੇ ਪੁੱਤ’, ‘ਪੈਟਰੋਲ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-10 'ਚ ਜੱਜ ਦੀ ਭੂਮਿਕਾ ਵੀ ਨਿਭਾ ਰਹੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network