ਮਿਸ ਪੂਜਾ ਨੇ ਜਿੱਤਿਆ ਇਹ ਮੁਕਾਬਲਾ, ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ-‘ਨਾ ਮਿਸ ਯੂਨੀਵਰਸ ਨਾ ਮਿਸ ਵਰਲਡ ਹਮ ਤੋਂ ਹੈ...’

written by Lajwinder kaur | December 30, 2021

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਮਿਸ ਪੂਜਾ Miss Pooja ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਨੂੰ ਆਪਣੇ ਕਿਊਟ ਅੰਦਾਜ਼ ਦੇ ਨਾਲ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਛੁੱਟੀਆਂ ਦਾ ਅਨੰਦ ਲੈਣ ਤੋਂ ਬਾਅਦ ਬੱਚਿਆਂ ਦੇ ਨਾਲ ਵਾਪਿਸ ਆਈ ਸ਼ਿਲਪਾ ਸ਼ੈੱਟੀ, ਏਅਰਪੋਰਟ ‘ਤੇ ਖੜ੍ਹੀ ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਵੋਟ ਪਾਉਣ ਲਈ ਕਿਹਾ, ਦੇਖੋ ਵਾਇਰਲ ਵੀਡੀਓ

miss pooja latest pic

ਉਨ੍ਹਾਂ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਨਾ ਮਿਸ ਯੂਨੀਵਰਸ ਨਾ ਮਿਸ ਵਰਲਡ..ਹਮ ਤੋਂ ਹੈ...ਮਿਸ.............ਪੂਜਾ’। ਪ੍ਰਸ਼ੰਸਕਾਂ ਨੂੰ ਗਾਇਕਾ ਮਿਸ ਪੂਜਾ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤਸਵੀਰ ਚ ਦੇਖ ਸਕਦੇ ਹੋਏ ਮਿਸ ਪੂਜਾ ਨੇ ਆਪਣੇ ਸਿਰ ਉੱਤੇ ਤਾਜ ਰੱਖਿਆ ਹੋਇਆ ਹੈ।

ਹੋਰ ਪੜ੍ਹੋ : 86 ਸਾਲ ਦੀ ਉਮਰ ‘ਚ ਧਰਮਿੰਦਰ ਦਾ ਵਰਕਆਊਟ ਦੇਖ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼, ਸਾਈਕਲ ਨਾਲ ਆਟਾ ਪੀਸਦੇ ਨਜ਼ਰ ਆਏ ਐਕਟਰ

Miss pooja-Aalaap Tahli'

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਲਈ ਉਨ੍ਹਾਂ ਦੀ ਲੰਮੀ ਫੈਨ ਫਾਲੋਵਿੰਗ ਹੈ । ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਇਸ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।  ਹਾਲ ਹੀ ‘ਚ ਉਹ ਆਪਣਾ ਨਵਾਂ ਗੀਤ ‘ਮੂੰਹ ਤੋੜ ਦੂੰਗੀ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਉਹ ਹਿੰਦੀ ਜਗਤ ‘ਚ ਗੀਤ ਗਾ ਚੁੱਕੀ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਇਸ ਸਾਲ ਇੱਕ ਪੁੱਤਰ ਦੀ ਮਾਂ ਬਣੀ ਹੈ। ਉਹ ਅਕਸਰ ਹੀ ਆਪਣੇ ਪੁੱਤਰ ਅਲਾਪ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 

You may also like