
ਪੀਟੀਸੀ ਪੰਜਾਬੀ ਤੇ ਚੱਲ ਰਿਹਾ 'ਮਿਸ ਪੀਟੀਸੀ ਪੰਜਾਬੀ 2018' ਸ਼ੋਅ ਪੜਾਅ ਦਰ ਪੜਾਅ ਅੱਗੇ ਵੱਧਦਾ ਜਾ ਰਿਹਾ ਹੈ । ਇਸ ਸ਼ੋਅ ਦੇ ਜ਼ਰੀਏ ਨਾ ਸਿਰਫ ਲੜਕੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਇਆ ਜਾ ਰਿਹਾ ਹੈ।ਬਲਕਿ ਉਹਨਾਂ ਵਿਚਲੇ ਟੈਲੇਂਟ ਨੂੰ ਵੀ ਨਿਖਾਰਿਆ ਜਾ ਰਿਹਾ ਹੈ । ਇੱਥੇ ਹੀ ਬੱਸ ਨਹੀਂ ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਜਿੰਨ੍ਹਾਂ ਨੂੰ ਪਾਰ ਕਰਕੇ ਹੀ ਕੋਈ ਲੜਕੀ 'ਮਿਸ ਪੀਟੀਸੀ ਪੰਜਾਬੀ 2018' ਬਣੇਗੀ ।
ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੀਆਂ ਲੜਕੀਆਂ ਦੇ ਹੁਣ ਡਾਂਸ ਅਤੇ ਐਕਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਇਹਨਾਂ ਮੁਕਾਬਲਿਆਂ ਵਿੱਚ ਕਿਹੜੀ ਲੜਕੀ ਜੇਤੂ ਰਹਿੰਦੀ ਹੈ ਜਾਂ ਕਿਹੜੀ ਲੜਕੀ ਸ਼ੋਅ ਦੇ ਜੱਜ ਦੀ ਕਸੋਟੀ ਤੇ ਖਰੀ ਉਤਰਦੀ ਹੈ ।
ਸੋ ਵੇਖਣਾ ਨਾ ਭੁੱਲਣਾ ਅੱਜ ਸ਼ਾਮ 7 ਵਜੇ ਪੀਟੀਸੀ ਪੰਜਾਬੀ ਚੈਨਲ ਤੇ ।ਪੀਟੀਸੀ ਨੈੱਟਵਰਕ ਵੱਲੋਂ ਇਸ ਸ਼ੋਅ ਨੂੰ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਅਤੇ ਯੂਕੇ ਵਿੱਚ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ ।
ਇਸ ਸ਼ੋਅ ਦੀ ਜੱਜ ਦੀ ਗੱਲ ਕੀਤੀ ਜਾਵੇ ਤਾਂ ਇਸ ਲੜੀ ਵਿੱਚ ਮਿਸ ਵਰਲਡ ਪੰਜਾਬਣ 2006 ਅਤੇ ਐਕਟਰੈੱਸ ਜਪੁਜੀ ਖਹਿਰਾ, ਪੰਜਾਬੀ ਗਾਇਕਾ ਕਮਲਜੀਤ ਨੀਰੂ , ਸਤਿੰਦਰ ਸੱਤੀ,ਗੁਰਪ੍ਰੀਤ ਚੱਡਾ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖਣਗੇ।