ਮਿਸ ਪੀਟੀਸੀ ਪੰਜਾਬੀ 2018 ਦਾ ਮਹਾ ਮੁਕਾਬਲਾ ਸ਼ੁਰੂ, ਕਿਸੇ ਇੱਕ ਮੁਟਿਆਰ ਦੇ ਸਿਰ 'ਤੇ ਸੱਜੇਗਾ ਤਾਜ਼ 

written by Rupinder Kaler | January 05, 2019

5 ਜਨਵਰੀ ਦਾ ਦਿਨ ਆਪਣੇ ਆਪ ਵਿੱਚ ਇਤਿਹਾਸ ਬਣਨ ਜਾ ਰਿਹਾ ਹੈ ਕਿਉਂਕਿ ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਗਿਆ ਹੈ । ਸਟੇਜ ਸੱਜ ਚੁੱਕਿਆ ਹੈ ਤੇ ਕੁਰਸੀਆਂ 'ਤੇ ਜੱਜ ਬੈਠ ਗਏ ਹਨ । 11 ਮੁਟਿਆਰਾਂ ਵਿੱਚੋਂ ਕੋਈ ਇੱਕ ਮੁਟਿਆਰ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ਼ ਪਹਿਨੇਗੀ । ਇਹ ਮੁਟਿਆਰਾਂ ਮਿਸ ਪੀਟੀਸੀ ਪੰਜਾਬੀ 2018 ਦੇ ਮੁਕਾਬਲੇ ਦੇ ਕਈ ਪੜਾਅ ਪਾਰ ਕਰਕੇ ਅੱਜ ਇਸ ਸਟੇਜ 'ਤੇ ਪਹੁੰਚੀਆਂ ਹਨ । ਇਹਨਾਂ ਵਿੱਚੋਂ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2018  ਬਣੇਗੀ

 GRAND FINALE GRAND FINALE

ਮਿਸ ਪੀਟੀਸੀ ਪੰਜਾਬੀ 2018 ਬਣਦੇ ਹੀ ਉਸ ਮੁਟਿਆਰ ਦੀ ਜ਼ਿੰਦਗੀ ਬਦਲ ਜਾਵੇਗੀ । ਨਾਮ ਤੇ ਕਾਮਯਾਬੀ ਉਸ ਮੁਟਿਆਰ ਦੇ ਕਦਮ ਚੁੰਮੇਗੀ ।ਮਿਸ ਪੀਟੀਸੀ ਪੰਜਾਬੀ 2018  ਦਾ ਗ੍ਰੈਂਡ ਫਿਨਾਲੇ ਜਿਹੜੀਆਂ ਕੁੜੀਆਂ ਵੱਖ ਵੱਖ ਪੜਾਅ ਪਾਰ ਕਰਕੇ ਇੱਥੇ ਪਹੁੰਚੀਆਂ ਹਨ ।

https://www.instagram.com/p/BrqNLTEB-oe/?utm_source=ig_embed

ਉਹਨਾਂ ਵਿੱਚ ਗੁਰਪ੍ਰੀਤ ਕੌਰ ਮਾਨਸਾ ਤੋਂ ,ਟਵਿੰਕਲਦੀਪ ਕੌਰ ਕਪੂਰਥਲਾ ਤੋਂ, ਖੁਸ਼ਪ੍ਰੀਤ ਕੌਰ ਮਲੇਰਕੋਟਲਾ, ਅਰਪਨਾ ਸ਼ਰਮਾ ਮਲੇਰਕੋਟਲਾ, ਮਨਪ੍ਰੀਤ ਕੌਰ ਦਿੱਲੀ, ਰਾਜਵਿੰਦਰ ਕੌਰ ਲੁਧਿਆਣਾ, ਹੁਸਨਦੀਪ ਕੌਰ ਅੰਮ੍ਰਿਤਸਰ, ਜਸ਼ਨਜੋਤ ਕੌਰ ਪਟਿਆਲਾ, ਮਨਦੀਪ ਕੌਰ ਪਟਿਆਲਾ, ਸਿਮਰਨ ਸੁਰੱਥਰ ਕੋਟਕਪੁਰਾ, ਸਿਮਰਦੀਪ ਕੌਰ ਕੈਨੇਡਾ ਤੋਂ।

https://www.instagram.com/p/Br7A_Fpn6uX/?utm_source=ig_embed

ਇਹ ਉਨ੍ਹਾਂ ਮੁਟਿਆਰਾਂ ਦੇ ਨਾਮ ਨੇ ਜੋ ਫਾਈਨਲ 'ਚ ਚੁਣੀਆਂ ਗਈਆਂ ਨੇ ।ਪਰ ਮੁਕਾਬਲਾ ਹਾਲੇ ਵੀ ਬਹੁਤ ਸਖਤ ਹੈ ਕਿਉਂਕਿ ਹੁਸਨ ਤੇ ਜਲਵੇ ਦਾ ਮੁਕਾਬਲਾ ਹਾਲੇ ਜਾਰੀ ਹੈ ਤੇ ਹਾਲੇ ਵੀ ਕਈ ਰਾਉਂਡ ਹੋਣੇ ਬਾਕੀ ਹਨ ।ਇਸ ਇਤਿਹਾਸਕ ਦਿਨ ਦਾ ਗਵਾਹ ਬਣਨ ਲਈ ਹਜ਼ਾਰਾਂ ਲੋਕ ਜਲੰਧਰ ਦੇ ਸੀ ਟੀ ਗਰੁੱਪ ਆਫ ਇੰਸੀਚਿਊਟ ਦੇ ਕੋਰੀਡੋਰ ਵਿੱਚ ਪਹੁੰਚੇ ਹੋਏ ਹਨ ।ਪਰ ਮਿਸ ਪੀਟੀਸੀ ਪੰਜਾਬੀ 2018 ਉਹ ਹੀ ਕੁੜੀ ਬਣੇਗੀ ਜਿਹੜੀ ਜੱਜ ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਦੀ ਕਸੌਟੀ ਤੇ ਖਰੀ ਉੱਤਰੇਗੀ

GRAND FINALE GRAND FINALE

You may also like