ਮਿਸ ਪੀਟੀਸੀ ਪੰਜਾਬੀ 2018 ਦੇ ਗਿੱਧਾ ਰਾਉਂਡ 'ਚ ਪੰਜਾਬ ਦੇ ਸੱਭਿਆਚਾਰ ਦੇ ਦੇਖੇ ਗਏ ਰੰਗ   

written by Rupinder Kaler | January 05, 2019

ਜਲੰਧਰ ਦੀ ਸੀਟੀ ਯੂਨੀਵਰਸਿਟੀ ਵਿੱਚ ਮਿਸ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਪਹੁੰਚੀਆਂ ਮੁਟਿਆਰਾਂ ਦਾ ਇੱਕ ਰਾਉਂਡ ਪੰਜਾਬ ਦੇ ਲੋਕ ਨਾਚ ਗਿੱਧੇ ਦਾ ਵੀ ਕਰਵਾਇਆ ਗਿਆ ਹੈ । ਇਸ ਰਾਉਂਡ ਵਿੱਚ ਜਿੱਥੇ ਮੁਟਿਆਰਾਂ ਦੇ ਹੁਸਨ ਤੇ ਅਦਾ ਦਾ ਮੁਕਾਬਲਾ ਹੋਇਆ ਹੈ ਉੱਥੇ ਇਹ ਵੀ ਪਰਖਿਆ ਗਿਆ ਹੈ ਕਿ ਇਹਨਾਂ ਮੁਟਿਆਰਾਂ ਨੂੰ ਪੰਜਾਬੀ ਸੱਭਿਆਚਾਰ ਦੀ ਕਿੰਨੀ ਸਮਝ ਹੈ ।

MISS PTC PUNJABI 2018 GRAND FINALE MISS PTC PUNJABI 2018 GRAND FINALE

ਇਹ ਮੁਟਿਆਰਾਂ ਪੰਜਾਬ ਦੇ ਲੋਕ ਨਾਚਾਂ ਬਾਰੇ ਕਿੰਨ੍ਹਾ ਕੂ ਜਾਣਦੀਆ ਹਨ । ਸੱਭਿਆਚਾਰ ਕਿਸੇ ਸਮਾਜ ਦਾ ਦਰਪਣ ਹੁੰਦਾ ਹੈ ਇਸ ਲਈ ਹਰ ਇੱਕ ਨੂੰ ਆਪਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਜੇਕਰ ਦੇਖਿਆ ਜਾਵੇ ਤਾਂ ਪੀਟੀਸੀ ਦੇ ਮੰਚ ਤੇ ਕਰਵਾਏ ਗਏ ਗਿੱਧਾ ਰਾਉਂਡ ਵਿੱਚ ਇਹਨਾਂ ਮੁਟਿਆਰਾਂ ਨੇ ਪੂਰਾ ਜ਼ੋਰ ਲਗਾਇਆ ਹੈ । ਇਸ ਰਾਉਂਡ ਵਿੱਚ ਪੰਜਾਬ ਦੀ ਉਹ ਤਸਵੀਰ ਪੇਸ਼ ਹੋਈ ਹੈ ।

GRAND FINALE GRAND FINALE

ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲਦੇ ਹਨ । ਇਹਨਾਂ ਮੁਟਿਆਰਾਂ ਨੇ ਜੋ ਗਿੱਧਾ ਪਾਇਆ ਹੈ ਉਸ ਦਾ ਕਿਤੇ ਵੀ ਕੋਈ ਤੋੜ ਨਹੀਂ ਕਿਉਂਕਿ ਇਹਨਾਂ ਮੁਟਿਆਰਾਂ ਦੇ ਗਿੱਧੇ ਦੀ ਦੂਰ ਦੂਰ ਤੱਕ ਚਰਚਾ ਸ਼ੁਰੂ ਹੋ ਗਈ ਹੈ । ਜਲੰਧਰ ਦੇ ਜਿਸ ਮੈਦਾਨ ਵਿੱਚ ਇਹ ਰਾਉਂਡ ਹੋਇਆ ਹੈ ਉੱਥੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਝ ਦੂਰ ਦੂਰ ਤੱਕ ਸੁਣਾਈ ਦਿੱਤੀ ਹੈ ।

GRAND FINALE GRAND FINALE

ਪਰ ਅਸਲ ਪਰਖ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਦੇ ਜੱਜ ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ, ਜਪਜੀ ਖਹਿਰਾ, ਮੁਨੀਸ਼ ਪੋਲ ਨੇ ਕਰਨੀ ਹੈ । ਤੇ ਇਹ ਜੱਜ ਹੀ ਤੈਅ ਕਰਨਗੇ ਕਿ ਕਿਹੜੀ ਮੁਟਿਆਰਾ ਗਿੱਧੇ ਦੀ ਰਾਣੀ ਹੈ ।

You may also like