ਮਿਸ ਪੀਟੀਸੀ ਪੰਜਾਬੀ 2018 ਦੇ ਸੋਲੋ ਡਾਂਸ ਰਾਉਂਡ 'ਚ ਮੁਟਿਆਰਾਂ ਨੇ ਜਿੱਤਿਆ ਲੋਕਾਂ ਦਾ ਦਿਲ 

written by Rupinder Kaler | January 05, 2019

ਮਿਸ ਪੀਟੀਸੀ ਪੰਜਾਬੀ 2018 ਦੇ ਮਹਾ ਮੁਕਾਬਲੇ ਵਿੱਚ ਸਿਰਫ ਹੁਸਨ ਦਾ ਹੀ ਮੁਕਾਬਲਾ ਨਹੀਂ ਹੁੰਦਾ ਬਲਕਿ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੂੰ ਹਰ ਕਸੌਟੀ 'ਤੇ ਪਰਖਿਆ ਜਾਂਦਾ ਹੈ ਤਾਂ ਜੋ ਇਹ ਮੁਟਿਆਰਾਂ ਜ਼ਿੰਦਗੀ ਦੇ ਹਰ ਮੋੜ ਤੇ ਕਿਸੇ ਵੀ ਮੁਸ਼ਕਿਲ ਦਾ ਅਸਾਨੀ ਨਾਲ ਮੁਕਾਬਲਾ ਕਰ ਸਕਣ । ਇਹਨਾਂ ਮੁਟਿਆਰਾਂ ਦੇ ਸੋਲੋ ਡਾਂਸ ਦੇ ਮੁਕਾਬਲੇ ਹੋਏ ਹਨ ।

grand finale grand finale

ਜਿਸ ਵਿੱਚ 11  ਦੀਆਂ 11 ਮੁਟਿਆਰਾਂ ਨੇ ਵੱਖ ਵੱਖ ਪੰਜਾਬੀ ਗਾਣਿਆਂ ਤੇ ਆਪਣੀ ਆਪਣੀ ਪਰਫਾਰਮੈਂਸ ਦਿੱਤੀ ਹੈ । ਮੁਟਿਆਰਾਂ ਦੀ ਇਸ ਪਰਫਾਰਮੈਂਸ ਨੂੰ ਦੇਖ ਕੇ ਜਲੰਧਰ ਦੀ ਸੀਟੀ ਯੂਨੀਵਰਸਿਟੀ ਦੇ ਕੋਰੀਡੋਰ ਵਿੱਚ ਦਰਸ਼ਕ ਕੀਲੇ ਗਏ ਹਨ । ਹਰ ਮੁਟਿਆਰ ਦੀ ਪਰਫਾਰਮੈਂਸ ਲੋਕਾਂ ਨੂੰ ਖੂਬ ਪਸੰਦ ਆਈ ਹੈ ਜਿਸ ਦਾ ਅੰਦਾਜ਼ਾ ਦਰਸ਼ਕਾਂ ਦੀਆਂ ਤਾੜੀਆਂ ਅਤੇ ਸੀਟੀਆਂ ਤੋਂ ਲਗਾਇਆ ਜਾ ਸਕਦਾ ਹੈ ।

grand finale grand finale

ਪਰ ਇਸ ਰਾਉਂਡ ਵਿੱਚੋਂ ਕੌਣ ਪਾਰ ਹੁੰਦਾ ਹੈ ਤੇ ਕਿਸ ਮੁਟਿਆਰ ਨੂੰ ਕਿੰਨੇ ਨੰਬਰ ਮਿਲਦੇ ਹਨ, ਇਹ ਤਾਂ ਮਿਸ ਪੀਟੀਸੀ ਪੰਜਾਬੀ 2018  ਦੇ ਜੱਜ ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ, ਜਪਜੀ ਖਹਿਰਾ, ਮਨੀਸ਼ ਪੋਲ ਦੇ ਹੱਥ ਹੈ ।

grand finale grand finale

ਜੇਕਰ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਮੁਟਿਆਰਾਂ ਵਿੱਚ ਮਾਨਸਾ ਦੀ ਗੁਰਪ੍ਰੀਤ ਕੌਰ  , ਕਪੂਰਥਲਾ ਦੀ ਟਵਿੰਕਲਦੀਪ ਕੌਰ, ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ, ਅਰਪਨਾ ਸ਼ਰਮਾ , ਦਿੱਲੀ ਦੀ ਮਨਪ੍ਰੀਤ ਕੌਰ , ਲੁਧਿਆਣਾ ਦੀ ਰਾਜਵਿੰਦਰ ਕੌਰ, ਅੰਮ੍ਰਿਤਸ਼ਰ ਦੀ ਹੁਸਨਦੀਪ ਕੌਰ ਅਤੇ ਪਟਿਆਲਾ ਦੀ ਜਸ਼ਨਜੋਤ ਕੌਰ, ਮਨਦੀਪ ਕੌਰ, ਕੋਟਕਪੂਰਾ ਦੀ ਸਿਮਰਨ ਸੁਰੱਥਰ, ਕੈਨੇਡਾ ਦੀ ਸਿਮਰਦੀਪ ਕੌਰ ਸ਼ਾਮਿਲ ਹੈ ।

You may also like