ਮਿਸ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਦੇ ਆਈ-ਕਿਉ ਰਾਉਂਡ ਵਿੱਚ ਮੁਟਿਆਰਾਂ ਦੇ ਗਿਆਨ ਦੀ ਹੋਈ ਪਰਖ 

written by Rupinder Kaler | January 05, 2019

ਮਿਸ ਪੀਟੀਸੀ ਪੰਜਾਬੀ 2018 ਦੇ ਗ੍ਰੈਂਡ ਫਿਨਾਲੇ ਦੇ ਆਈ-ਕਿਉ ਰਾਉਂਡ ਵਿੱਚ 11  ਮੁਟਿਆਰਾਂ ਵਿੱਚੋਂ ਸਿਰਫ 5 ਮੁਟਿਆਰਾਂ ਹੀ ਪਹੁੰਚ ਪਾਈਆਂ ਹਨ ।ਜਿਹੜੀਆਂ ਮੁਟਿਆਰਾਂ ਆਈ ਕਿਉ ਰਾਉਂਡ ਵਿੱਚ ਪਹੁੰਚੀਆਂ ਹਨ ਉਹਨਾਂ ਵਿੱਚ ਸਿਮਰਨਜੀਤ ਕੌਰ, ਖੁਸ਼ਪ੍ਰੀਤ ਕੌਰ, ਹੁਸਨਦੀਪ ਕੌਰ, ਮਨਪ੍ਰੀਤ ਕੌਰ, ਜਸ਼ਨਜੋਤ ਕੌਰ ਤੇ ਅਰਪਣਾ ਸ਼ਰਨਾ ਸ਼ਾਮਿਲ ਹਨ  ਇਹਨਾਂ ਮੁਟਿਆਰਾਂ ਵਿੱਚੋਂ ਹੀ ਕਿਸੇ ਇੱਕ ਦੇ ਸਿਰ 'ਤੇ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ ਸੱਜੇਗਾ । ਇਸ ਰਾਉਂਡ ਵਿੱਚ ਮੁਟਿਆਰਾਂ ਦੇ ਗਿਆਨ ਨੂੰ ਪਰਖਿਆ ਗਿਆ ਹੈ ।

MISS PTC PUNJABI 2018 GRAND FINALE MISS PTC PUNJABI 2018 GRAND FINALE

ਸ਼ੋਅ ਵਿੱਚ ਮੌਜੂਦ ਜੱਜਾਂ ਨੇ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਭੂਗੋਲਿਕ ਅਤੇ ਹੋਰ ਕਈ ਖੇਤਰਾਂ ਨਾਲ ਸਬੰਧਿਤ ਸਵਾਲ ਇਹਨਾਂ ਮੁਟਿਆਰਾਂ ਤੋਂ ਪੁੱਛੇ ਗਏ ਹਨ । ਜਿਨ੍ਹਾਂ ਦੇ ਜਵਾਬ ਕੁਝ ਮੁਟਿਆਰਾਂ ਨੇ ਤਾਂ ਠੀਕ ਦਿੱਤੇ ਹਨ ਪਰ ਕੁਝ ਸਵਾਲਾਂ ਦੇ ਜਵਾਬ ਗਲਤ ਵੀ ਦਿੱਤੇ ਗਏ ਹਨ ।

MISS PTC PUNJABI 2018 GRAND FINALE MISS PTC PUNJABI 2018 GRAND FINALE

ਪਰ ਜਿਸ ਮੁਟਿਆਰ ਨੇ ਹਰ ਸਵਾਲ ਦਾ ਜਵਾਬ ਬਹੁਤ ਹੀ ਸੋਚ ਸਮਝ ਕੇ ਦਿੱਤਾ ਹੈ, ਉਹ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2018  ਬਣੇਗੀ ਜਿਸ ਦਾ ਐਲਾਨ ਕੁੱਝ ਹੀ ਪਲਾਂ ਵਿੱਚ ਹੋਣ ਵਾਲਾ ਹੈ । ਜਿਹੜੀ ਮੁਟਿਆਰਾਂ ਮਿਸ ਪੀਟੀਸੀ ਪੰਜਾਬੀ ੨੦੧੮ ਬਣੇਗੀ ਉਸ ਦੀ ਜ਼ਿੰਦਗੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇਗੀ ।  ਆਈ-ਕਿਉ ਰਾਉਂਡ ਤੋਂ ਪਹਿਲਾ ਫਾਈਨਲ ਵਿੱਚ ਪਹੁੰਚੀਆਂ 11 ਮੁਟਿਆਰਾਂ ਨੂੰ ਵੱਖ ਵੱਖ ਟਾਈਟਲ ਨਾਲ ਨਿਵਾਜਿਆ ਗਿਆ ਹੈ । ਗਿੱਧਿਆਂ ਦੀ ਰਾਣੀ ਦਾ ਖਿਤਾਬ ਗੁਰਪ੍ਰੀਤ ਕੌਰ ਨੂੰ ਮਿਲਿਆ ਹੈ । ਸੁਨੱਖੀ ਮੁਟਿਆਰ ਦਾ ਖਿਤਾਬ ਸਿਮਰਨਦੀਪ ਕੌਰ ਨੂੰ ਦਿੱਤਾ ਗਿਆ ਹੈ । ਅਨੋਖੀ ਕਲਾਕਾਰ ਦਾ ਟਾਈਟਲ ਜਸ਼ਨਜੋਤ ਕੌਰ ਨੂੰ ਮਿਲਿਆ ਹੈ ।

MISS PTC PUNJABI 2018 GRAND FINALE MISS PTC PUNJABI 2018 GRAND FINALE

ਟਵਿੰਕਲ ਕੌਰ ਨੂੰ ਲੰਮ ਸਲੱਮੀਂ ਮੁਟਿਆਰਾਂ ਦਾ ਖਿਤਾਬ ਦਿੱਤਾ ਗਿਆ ਹੈ । ਇਸੇ ਤਰ੍ਹਾਂ ਹੁਸਨਦੀਪ ਕੌਰ ਨੂੰ ਦਿਲਕਸ਼ ਮੁਟਿਆਰ ਦਾ ਖਿਤਾਬ ਮਿਲਿਆ ਹੈ । ਸਿਆਨੀ ਮੁਟਿਆਰ ਦਾ ਖਿਤਾਬ ਅਪਰਣਾ ਸ਼ਰਮਾ ਨੂੰ ਦਿੱਤਾ ਗਿਆ ਹੈ । ਮਿੱਠੀ ਮੁਸਕਾਨ ਦਾ ਟਾਈਟਲ ਮਨਪ੍ਰੀਤ ਕੌਰ, ਮਿੱਠਬੋਲੜੀ ਮੁਟਿਆਰ ਦਾ ਖਿਤਾਬ ਰਾਜਵਿੰਦਰ ਕੌਰ ਨੂੰ ਦਿੱਤਾ ਗਿਆ ਹੈ । ਮਨਦੀਪ ਕੌਰ ਨੂੰ ਬਲੌਰੀ ਅੱਖ, ਮਜਾਜਣ ਮੁਟਿਆਰ ਦਾ ਟਾਈਟਲ ਖੁਸ਼ਪ੍ਰੀਤ ਕੌਰ ਨੂੰ ਦਿੱਤਾ ਗਿਆ ਹੈ ।

You may also like