'ਮਿਸ ਪੀਟੀਸੀ ਪੰਜਾਬੀ-2019' ਦਾ ਆਡੀਸ਼ਨ, ਗੁਰੂ ਨਾਨਕ ਭਵਨ 'ਚ ਲੱਗੀਆਂ ਮੁਟਿਆਰਾਂ ਦੀਆਂ ਲੰਮੀਆਂ ਲਾਈਨਾਂ 

written by Rupinder Kaler | July 08, 2019

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ 'ਮਿਸ ਪੀਟੀਸੀ ਪੰਜਾਬੀ-2019' ਲਈ ਆਡੀਸ਼ਨਾਂ ਦਾ ਦੌਰ ਜਾਰੀ ਹੈ, ਚੰਡੀਗੜ੍ਹ ਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨਾਲ ਸਥਿਤ ਗੁਰੂ ਨਾਨਕ ਭਵਨ, ਸਿਟੀ ਸੈਂਟਰ ਅੰਮ੍ਰਿਤਸਰ ਵਿੱਚ ਸਵੇਰੇ 9 ਵਜੇ ਤੋਂ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਪੰਜਾਬੀ ਮੁਟਿਆਰਾਂ ਸਵੇਰ ਤੋਂ ਹੀ ਆਡੀਸ਼ਨ ਦੇਣ ਲਈ ਪਹੁੰਚ ਰਹੀਆਂ ਹਨ । ਆਡੀਸ਼ਨ ਦੇਣ ਵਾਲੀਆਂ ਕੁੜੀਆਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਹਨ ।

Miss PTC Punjabi 2019 Amritsar Auditions Miss PTC Punjabi 2019 Amritsar Auditions
ਜਿਹੜੀਆਂ ਕੁੜੀਆਂ ਅੰਮ੍ਰਿਤਸਰ ਵਿੱਚ ਆਡੀਸ਼ਨ ਲਈ ਨਹੀਂ ਪਹੁੰਚ ਸਕੀਆਂ ਉਹਨਾਂ ਲਈ ਇੱਕ ਹੋਰ ਮੌਕਾ ਹੈ । ਉਹ ਕੁੜੀਆਂ ਜਲੰਧਰ ਵਿੱਚ ਆਡੀਸ਼ਨ ਦੇ ਸਕਦੀਆਂ ਹਨ ।ਜਲੰਧਰ ਵਿੱਚ ਮੈਗਾ ਐਡੀਸ਼ਨ 11 ਜੁਲਾਈ ਨੂੰ ਹੋਵੇਗਾ । ਪਤਾ :- ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨ, ਸ਼ਾਹਪੁਰ ਕੈਂਪਸ, ਯੂਈ-2 ਪਰਾਥਪੁਰਾ ਰੋਡ, ਜਲੰਧਰ । [embed]https://www.instagram.com/p/Bzn2IDFl4qf/?utm_source=ig_embed[/embed] ਜਿਹੜੀਆਂ ਮੁਟਿਆਰਾਂ 'ਮਿਸ ਪੀਟੀਸੀ ਪੰਜਾਬੀ-2019' 'ਚ ਹਿੱਸਾ ਲੈਣਾ ਚਾਹੁੰਦੀਆਂ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ 'ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ । https://www.instagram.com/p/BzpRvh5FomX/

0 Comments
0

You may also like