ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਚੰਡੀਗੜ੍ਹ ਆਡੀਸ਼ਨ

Written by  Rupinder Kaler   |  September 09th 2019 12:24 PM  |  Updated: September 09th 2019 12:42 PM

ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਚੰਡੀਗੜ੍ਹ ਆਡੀਸ਼ਨ

‘ਮਿਸਟਰ ਪੰਜਾਬ’ ਗਰੈਂਡ ਫਿਨਾਲੇ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ’ਤੇ ਅੱਜ ਰਾਤ ਇੱਕ ਹੋਰ ਟੈਲੇਂਟ ਹੰਟ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ । ਜੀ ਹਾਂ ਲੰਮੇ ਇੰਤਜ਼ਾਰ ਤੋਂ ਬਾਅਦ ‘ਮਿਸ ਪੀਟੀਸੀ ਪੰਜਾਬੀ-2019’ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ । ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ-2019’ ਵਿੱਚ ਤੁਹਾਨੂੰ ਉਹਨਾਂ ਪੰਜਾਬੀ ਮੁਟਿਆਰਾਂ ਦੇ ਆਡੀਸ਼ਨ ਦਿਖਾਏ ਜਾਣਗੇ, ਜਿਹੜੀਆਂ ਕੁਝ ਕਰਨ ਦਾ ਜਜ਼ਬਾ ਰੱਖਦੀਆਂ ਹਨ ।

https://www.instagram.com/p/BzZuF2AFgSA/

ਅੱਜ ਦਿਖਾਏ ਜਾਣ ਵਾਲੇ ਐਪੀਸੋਡ ਵਿੱਚ ਤੁਹਾਨੂੰ ਚੰਡੀਗੜ੍ਹ ਆਡੀਸ਼ਨ ਦਿਖਾਇਆ ਜਾਵੇਗਾ । ਇਸ ਆਡੀਸ਼ਨ ਦੌਰਾਨ ਹਜ਼ਾਰਾਂ ਕੁੜੀਆਂ ਇੱਥੇ ਪਹੁੰਚੀਆਂ ਸਨ, ਪਰ ਸ਼ੋਅ ਦੇ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਕੁੜੀਆਂ ਦੀ ਹੀ ਚੋਣ ਕੀਤੀ ਹੈ , ਜਿਹੜੀਆਂ ਹੁਸਨ ਦੇ ਨਾਲ-ਨਾਲ ਹੁਨਰ ਵੀ ਰੱਖਦੀਆਂ ਹਨ ।

ਹੁਸਨ ਤੇ ਹੁਨਰ ਦਾ ਜਲਵਾ ਦੇਖਣ ਲਈ ਦੇਖਣਾ ਨਾ ਭੁੱਲਣਾ ਅੱਜ ਰਾਤ ਯਾਨੀ ਸੋਮਵਾਰ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ ਪੀਟੀਸੀ ਪੰਜਾਬੀ ’ਤੇ ।ਇਸ ਸ਼ੋਅ ਦੇ ਜ਼ਰੀਏ ਇਹਨਾਂ ਪੰਜਾਬੀ ਮੁਟਿਆਰਾਂ ਨੂੰ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਇੱਕ ਪਲੇਟਫਾਰਮ ਉਪਲਬਧ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਇਹ ਉੱਚੀ ਉਡਾਰੀ ਭਰਕੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰ ਸਕਣਗੀਆਂ ।

https://www.instagram.com/p/BzZucYgFFYM/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network