9 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਚੰਡੀਗੜ੍ਹ ਆਡੀਸ਼ਨ

Written by  Rupinder Kaler   |  September 07th 2019 04:19 PM  |  Updated: September 09th 2019 12:07 PM

9 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਚੰਡੀਗੜ੍ਹ ਆਡੀਸ਼ਨ

ਪੀਟੀਸੀ ਪੰਜਾਬੀ ’ਤੇ ਇੱਕ ਵਾਰ ਫਿਰ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ । 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਸ਼ੋਅ ਵਿੱਚ ਉਹਨਾਂ ਪੰਜਾਬੀ ਮੁਟਿਆਰਾਂ ਦੇ ਆਡੀਸ਼ਨ ਦਿਖਾਏ ਜਾਣਗੇ, ਜਿਹੜੀਆਂ ਕੁਝ ਕਰਨ ਦਾ ਜਜ਼ਬਾ ਰੱਖਦੀਆਂ ਹਨ । ਇਸ ਸ਼ੋਅ ਦੇ ਜ਼ਰੀਏ ਇਹਨਾਂ ਪੰਜਾਬੀ ਮੁਟਿਆਰਾਂ ਨੂੰ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਇੱਕ ਪਲੇਟਫਾਰਮ ਉਪਲੱਬਧ ਕਰਵਾਇਆ ਜਾਵੇਗਾ, ਜਿਸ ਤੋਂ ਇਹ ਉੱਚੀ ਉਡਾਰੀ ਭਰਕੇ ਆਪਣੇ ਸੁਫ਼ਨਿਆ ਨੂੰ ਪੂਰਾ ਕਰ ਸਕਣਗੀਆਂ ।

?

ਚੰਡੀਗੜ੍ਹ ਆਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਹਜ਼ਾਰਾਂ ਕੁੜੀਆਂ ਇੱਥੇ ਪਹੁੰਚੀਆਂ ਸਨ, ਪਰ ਸ਼ੋਅ ਦੇ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਕੁੜੀਆਂ ਦੀ ਹੀ ਚੋਣ ਕੀਤੀ ਹੈ , ਜਿਹੜੀਆਂ ਹੁਸਨ ਦੇ ਨਾਲ ਨਾਲ ਹੁਨਰ ਵੀ ਰੱਖਦੀਆਂ ਹਨ ।

ਹੁਸਨ ਤੇ ਹੁਨਰ ਦਾ ਜਲਵਾ ਦੇਖਣ ਲਈ ਦੇਖਣਾ ਨਾ ਭੁੱਲਣਾ 9 ਸਤੰਬਰ ਤੋਂ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network